ਬਦਾਮ ਦੇ ਤੇਲ ਨਾਲ ਕਾਲੇ ਘੇਰੇ ਕਿਵੇਂ ਦੂਰ ਕਰੀਏ?

ਅੱਖਾਂ ਦੇ ਥੱਲੇ ਕਾਲੇ ਘੇਰੇ ਕਿਸੇ ਲਈ ਵੀ ਪਰੇਸ਼ਾਨੀ ਦਾ ਕਾਰਣ ਹੋ ਸਕਦੀ ਹੈ. ਇਸ ਨਾਲ ਮੂੰਹ ਥੱਕਿਆ ਤੇ ਬਿਮਾਰ ਜਿਹਾ ਲੱਗਣ ਲੱਗ ਪੈਂਦਾ ਹੈ। ਇਹਨਾਂ ਨੂੰ ਕੰਸਿਲਰ (CONCEALER ) ਦੇ ਨਾਲ ਲੁਕਾਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਕਾਲੇ ਘੇਰੇ ਨੂੰ ਕਿਵੇਂ ਘਟਾਇਆ ਜਾਵੇ? ਇਸ  ਦਾ ਤਰੀਕਾ ਹੈ ਇਹਨਾਂ ਤੋਂ ਛੁਟਕਾਰਾ ਪਾਣਾ। ਬਦਾਮ ਦਾ ਤੇਲ ਅੱਖਾਂ ਦੇ ਥੱਲੇ ਆਏ ਕਾਲੇ ਘੇਰੇ ਨੂੰ ਦੂਰ ਕਰਨ ਵਿੱਚ ਬਹੁਤ ਲਾਭਕਾਰੀ ਸਾਬਿਤ ਹੋਇਆ ਹੈ। ਬਦਾਮ ਦੇ ਤੇਲ ਵਿੱਚ ਉੱਚ ਮਾਤਰਾ ਹੋਣ ਕਰਕੇ ਇਹ ਉਸ ਥਾਂ ਦੇ ਖੂਨ ਦੇ ਦੌਰੇ ਨੂੰ ਠੀਕ ਕਰਦਾ ਹੈ।ਇਸ ਵਿੱਚ  ਰੇਟਿਨੋਲ ਅਤੇ ਪਾਮੀਟਿਕ ਐਸਿਡ ਹੁੰਦਾ ਹੈ ਜੋ ਕਿ ਚਮੜੀ  ਨੂੰ ਨਮ ਰੱਖਦੀ ਹੈ ਤੇ ਵਿਟਾਮਿਨ ਈ ਉਮਰ  ਦੇ ਵੱਧਣ ਕਾਰਣ ਹੋਣ ਵਾਲੀ ਤਬਦੀਲੀ ਨੂੰ ਘਟਾਉਂਦੀ ਹੈ। ਬਦਾਮ ਦਾ ਤੇਲ ਅੱਖਾਂ ਦੀ ਸੋਜਿਸ਼ ਨੂੰ ਵੀ ਘੱਟ ਕਰਦਾ ਹੈ। ਹੇਠ ਲਿੱਖੇ ਨੁਸਖੇ ਦੇ ਨਾਲ ਕਾਲੇ ਘੇਰੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਤਰੀਕਾ #1  ਬਦਾਮ ਦੇ ਤੇਲ ਨਾਲ ਕਾਲੇ ਘੇਰੇ ਦੂਰ ਕਰਨ ਲਈ (Method to remove dark circles with almond oil)

ਬਦਾਮ ਦੇ ਤੇਲ ਦੀ ਮਾਲਿਸ਼ (Almond Oil Massage )

ਜੇਕਰ ਤੁਹਾਨੂੰ ਆਪਣੀ ਦੇਖਭਾਲ ਕਰਨ ਦਾ ਜਿਆਦਾ ਸਮਾਂ ਨਹੀਂ ਮਿਲਦਾ ਤਾਂ ਇਹ ਨੁਸਖਾ ਤੁਹਾਡੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਬਸ ਰਾਤ ਨੂੰ ਅੱਖਾਂ ਦਾ ਹੇਠਲਾ ਹਿਸਾ ਕਲੇਨਸਿੰਗ ਮਿਲਕ (Cleansing milk ) ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਹਲਕੇ ਹੱਥ ਨਾਲ 2 – 3 ਮਿੰਟ ਤੱਕ ਬਦਾਮ ਤੇ ਤੇਲ ਦੀ ਮਾਲਿਸ਼ ਕਰੋ। ਤੇਲ ਨੂੰ ਰਾਤ ਨੂੰ ਲਗਾ ਕੇ ਹੀ ਸੌਂ ਜਾਓ। ਸਵੇਰੇ ਉਠ ਕੇ ਸਾਦੇ ਪਾਣੀ ਨਾਲ ਧੋ ਲਓ। ਇਸਨੂੰ ਹਰ ਰੋਜ਼  ਕਰਨ ਨਾਲ ਇਕ ਹਫ਼ਤੇ ਵਿੱਚ ਹੀ ਫ਼ਰਕ ਵਿੱਖਣ ਲੱਗ ਜਾਉਗਾ।

ਤਰੀਕਾ #2  ਬਦਾਮ ਦੇ ਤੇਲ ਨਾਲ ਕਾਲੇ ਘੇਰੇ ਦੂਰ ਕਰਨ ਲਈ (Method to remove dark circles with almond oil)

ਈਵਨਿੰਗ ਪ੍ਰਿਮਰੋਜ਼ ਕੈਰੀਅਰ ਤੇਲ ਤੇ ਬਦਾਮ ਦਾ ਤੇਲ ( Evening primrose Oil with Almond Oil )

ਈਵਨਿੰਗ ਪ੍ਰਿਮਰੋਜ਼ ਤੇਲ ਮੈਲਾਨਿਨ ਨੂੰ ਘਟਾਉਂਦਾ ਹੈ ਜਿਸ ਨਾਲ ਕਾਲੇ ਘੇਰੇ ਘੱਟ ਜਾਂਦੇ ਹਨ। ਇਹ ਝੁਰੜੀਆਂ ਨੂੰ ਵੀ ਦੂਰ ਕਰਨ ਵਿੱਚ ਮੱਦਦ ਕਰਦਾ ਹੈ। ਈਵਨਿੰਗ ਪ੍ਰਿਮਰੋਜ਼ ਤੇਲ ਅਤੇ ਬਦਾਮ ਦਾ ਤੇਲ ਲੈ ਕੇ ਬਰਾਬਰ ਮਾਤਰਾ  3-3 ਬੂੰਦ ਲੈ ਕੇ ਮਿਲਾ ਲਵੋ। ਫਿਰ 1 ਮਿੰਟ  ਤੱਕ ਹਲਕੇ ਹਲਕੇ ਮਾਲਿਸ਼ ਕਰੋ ਤੇ ਰਾਤ ਨੂੰ ਲਗਾ ਕੇ ਰੱਖੋ। ਸਵੇਰ ਨੂੰ ਪਾਣੀ ਨਾਲ ਧੋ ਲਵੋ। ਇਸ ਦੇ ਨਾਲ ਇਕ ਹਫ਼ਤੇ ਵਿੱਚ ਹੀ ਫ਼ਰਕ ਵਿੱਖਣ ਲੱਗ ਜਾਉਗਾ।

ਤਰੀਕਾ #3 ਬਦਾਮ ਦੇ ਤੇਲ ਨਾਲ ਕਾਲੇ ਘੇਰੇ ਦੂਰ ਕਰਨ ਲਈ (Method to remove dark circles with almond oil)

ਨਾਰੀਅਲ ਦਾ ਤੇਲ ਅਤੇ ਬਦਾਮ ਦਾ ਤੇਲ ( coconut oil with almond oil)

ਨਾਰੀਅਲ ਦੇ ਤੇਲ ਵਿੱਚ ਬਹੁਤ ਹੀ ਪੋਸ਼ਟਿਕ ਗੁਣ ਹੁੰਦੇ ਹਨ। ਜੋ ਕਿ ਅੱਖਾਂ ਦੇ ਕਾਲੇ ਘੇਰੇ ਨੂੰ ਘੱਟ ਕਰਨ ਦੇ ਨਾਲ ਨਾਲ ਉਸ ਦੀ ਤਵਚਾ ਨੂੰ ਵੀ ਨਮੀ ਦਿੰਦਾ ਹੈ। ਇਹ ਦਾਗ ਧੱਬੇ ਨੂੰ ਵੀ ਦੂਰ ਕਰਨ ਚ ਮੱਦਦ ਕਰਦਾ ਹੈ। ਨਾਰੀਅਲ ਦਾ ਤੇਲ ਅਤੇ ਬਦਾਮ ਦਾ ਤੇਲ ਬਰਾਬਰ ਮਾਤਰਾ ਵਿੱਚ ਲੈ ਕੇ, ਹਲਕੇ ਜਿਹੇ ਉਂਗਲੀਆਂ ਨਾਲ 2 ਮਿੰਟ ਤੱਕ ਮਾਲਿਸ਼ ਕਰੋ। ਇਸ ਨੂੰ ਇੰਝ ਹੀ ਲਗਾ ਕੇ ਰਾਤ ਭਰ ਰੱਖੋ ਅਤੇ ਸਵੇਰ ਵੇਲੇ ਪਾਣੀ ਨਾਲ ਧੋ ਲਓ। ਇਸ ਦਾ ਪ੍ਰਯੋਗ ਰੋਜ਼ ਕਰਨ ਨਾਲ ਕਾਲੇ ਘੇਰੇ ਠੀਕ ਹੋ ਜਾਂਦੇ ਹਨ।

ਤਰੀਕਾ #4 ਬਦਾਮ ਦੇ ਤੇਲ ਨਾਲ ਕਾਲੇ ਘੇਰੇ ਦੂਰ ਕਰਨ ਲਈ (Method to remove dark circles with almond oil)

ਐਲੋਵੇਰਾ ਅਤੇ ਬਦਾਮ ਦਾ ਤੇਲ (Aloe Vera with Almond Oil )

ਐਲੋਵੇਰਾ ਵਿੱਚ ਵਿਟਾਮਿਨ ਈ ਦੀ ਮਾਤਰਾ ਬਹੁਤ ਹੁੰਦੀ ਹੈ ਅਤੇ ਚਮੜੀ ਦੇ ਅੰਦਰ ਤੱਕ ਜਾ ਕੇ ਉਸ ਨੂੰ ਨਮੀ ਦਿੰਦਾ ਹੈ। ਇਸ ਦੇ ਇਸਤੇਮਾਲ ਨਾਲ ਕਾਲੇ ਘੇਰੇ ਅਤੇ ਝੁਰੀਆਂ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹੈ। ਤਾਜ਼ੇ ਐਲੋ ਵੇਰਾ ਦੇ ਪਤੇ ਲੈ ਕੇ ਉਸ ਵਿੱਚੋਂ ਰੱਸ ਤਿਆਰ ਕਰੋ। ਫਿਰ 1/2 ਚਮਚ ਬਦਾਮ ਦਾ ਤੇਲ ਲੈ ਕੇ ਉਸ ਵਿੱਚ 1/2 ਚਮਚ ਐਲੋਵੇਰਾ ਦਾ ਰੱਸ ਮਿਲਾ ਕੇ ਘੋਲ੍ਹ ਤਿਆਰ ਕਰ ਲਵੋ। ਇਸ ਘੋਲ੍ਹ ਨੂੰ ਅੱਖਾਂ ਦੇ ਥੱਲੇ ਹੌਲੀ ਹੌਲੀ ਮਾਲਿਸ਼ ਕਰੋ ਅਤੇ 1 ਘੰਟੇ ਲਈ ਛੱਡ ਦਿਓ।  ਸੌਣ ਤੋਂ ਪਹਿਲਾ ਰੂੰ ਦੇ ਨਾਲ ਸਾਫ਼ ਕਰੋ ਪਰ ਧੋਣਾ ਨਹੀਂ। ਸਵੇਰ ਨੂੰ ਪਾਣੀ ਨਾਲ ਸਾਫ਼ ਕਰੋ। ਲਗਾਤਾਰ ਲਗਾਉਣ ਨਾਲ ਫ਼ਰਕ ਪੈਣਾ ਸ਼ੁਰੂ ਹੋ ਜਾਂਦਾ ਹੈ।

Comments

Popular posts from this blog

स्‍किन की चमक बढ़ाने के लिए मनुका शहद से तैयार इन फेस पैक का करें प्रयोग

लम्बे घने और चमकदार बाल पाने का नेचुरल तरीका

पिंपल्स का नहीं रहेगा नामोनिशान, त्वचा के लिए 8 घरेलू समाधान