ਧੁੱਪ ਨਾਲ ਪਏ ਕਾਲੇਪਨ ਨੂੰ ਕਿਵੇਂ ਦੂਰ ਕਰੀਏ? ਚਿਹਰੇ, ਹੱਥਾਂ, ਗਰਦਨ ਅਤੇ ਮੱਥੇ ਤੋਂ ਕਾਲਾਪਨ ਦੂਰ ਕਰਨ ਲਈ ਘਰੇਲੂ ਨੁਸਖੇ

ਆਪਣੇ ਪਰਿਵਾਰ ਦੇ ਨਾਲ ਸਮੁੰਦਰ ਦੇ ਕਿਨਾਰੇ  ਜਾਣ  ਦਾ ਜਾਂ ਪਾਰਕ ਵਿਚ ਘੁੰਮਣ ਦਾ ਮਜ਼ਾ ਤਾਂ ਧੁੱਪ ਵਿਚ ਆਉਂਦਾ ਹੈ। ਪਰ ਸਾਰੀ ਮਸਤੀ  ਅਤੇ ਮਜ਼ੇ ਤੋਂ ਬਾਅਦ ਧੁੱਪ ਵਿਚ ਰਹਿਣ ਕਰਕੇ ਚਿਹਰਾ ਬਹੁਤ ਕਾਲਾ ਅਤੇ ਭਦਾ ਹੋ ਜਾਂਦਾ ਹੈ। ਇਸ ਧੁੱਪ ਨਾਲ ਹੋਈ ਕਾਲੀ ਚਮੜੀ ਜਾਂ ਟੈਨਿੰਗ (sun tan) ਨੂੰ ਠੀਕ ਕਰਨਾ ਵੀ ਬਹੁਤ ਔਖਾ ਹੈ। ਬਾਜ਼ਾਰ ਵਿਚ ਬਹੁਤ ਸਾਰੇ ਉਤਪਾਦ  (products) ਮੌਜੂਦ  ਹਨ ਜਿਸ ਵਿਚ ਬਲੀਚ ਹੁੰਦੀ ਹੈ ਅਤੇ ਕਾਲਾਪਨ ਦੂਰ ਕਰਦੀ ਹੈ, ਪਰ ਅਜਿਹੇ ਪਦਾਰਥ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਘਰ ਦੇ ਨੁਸਖੇ ਨਾਲ ਟੈਨਿੰਗ ਠੀਕ ਵੀ ਹੁੰਦੀ ਹੈ ਅਤੇ ਚਮੜੀ ਨੂੰ ਬਿਨਾ ਕੋਈ ਨੁਕਸਾਨ ਕੀਤੇ ,ਉਸ ਨੂੰ ਨਮੀ ਦਿੰਦੀ ਹੈ ਅਤੇ ਮੁਲਾਇਮ (smooth) ਵੀ ਬਣਾਉਂਦੀ ਹੈ।

ਧੁੱਪ ਨਾਲ ਕਾਲਾਪਨ ਪੈਣ ਦੇ ਕਾਰਣ (Reasons behind getting sun tan)

ਤੁਹਾਡੇ ਹੱਥਾਂ ਦੀ ਚਮੜੀ ਦੇ ਕਾਲਾਪਨ ਆਉਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਕਿਸੇ ਕਠੋਰ ਰਸਾਇਣ (harsh chemicals) ਦੇ ਨਾਲ ਜਿਆਦਾ ਕੰਮ ਕਰਨਾ, ਲਗਾਤਾਰ ਯੂ.ਵੀ. (U.V. rays) ਦੀਆਂ ਕਿਰਨਾਂ ਚਮੜੀ ਉਤੇ ਪੈਣੀ, ਖੇਲ ਕੁੱਦ ਦੇ ਦੌਰਾਨ ਜਿਆਦਾ  ਸਮਾਂ ਧੂਲ (dust) ਅਤੇ ਮਿੱਟੀ (mud) ਵਿਚ ਰਹਿਣ ਨਾਲ ਅਤੇ ਹੱਥਾਂ ਨੂੰ ਗੰਦਾ ਰੱਖਣਾ ਅਤੇ ਉਸ ਦੀ ਠੀਕ ਤਰਾਂ ਸਫਾਈ ਨਾ ਰੱਖਣ ਨਾਲ ਹੱਥਾਂ ਦੀ ਚਮੜੀ ਬੇਜਾਨ ਅਤੇ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਹੱਥਾਂ ਉਤੇ ਟੈਨਿੰਗ ਅਜਾਂਦੀ ਹੈ ਅਤੇ ਹੱਥਾਂ ਦੀ ਨਮੀ ,ਅਸਲੀ ਰੰਗ ਅਤੇ ਖੂਬਸੂਰਤੀ ਖਤਮ ਹੋ ਜਾਂਦੀ ਹੈ।

ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕਿਆ ਟੈਨਿੰਗ ਪੂਰੀ ਤਰ੍ਹਾਂ ਜਾ ਸਕਦੀ ਹੈ? ਇਸ ਦਾ ਜਵਾਬ ਹੈ ਹਾਂ। ਜੇਕਰ ਕਿਸੇ ਵੀ ਕਾਰਨ ਕਰਕੇ ਤੁਹਾਡੇ ਟੈਨਿੰਗ ਹੋ ਗਈ ਹੈ ਤਾਂ ਹੇਠਾਂ ਦਿਤੇ ਨੁਸਖੇ ਅਪਨਾਉਣ ਨਾਲ ਤੁਸੀਂ ਉਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸੂਰਜ ਦੀ ਧੁੱਪ ਨਾਲ ਪਈ ਟੈਨਿੰਗ ਜਾਂ ਕਾਲੇਪਨ ਨੂੰ ਦੂਰ ਕਰਨ ਦੇ ਲਈ ਘਰੇਲੂ ਨੁਸਖੇ (Home remedies to remove sun tan)

ਬੈਕਿੰਗ ਸੋਡਾ ਦਾ ਸਕਰਬ ਕਰੇ ਟੈਨਿੰਗ ਦੂਰ (Baking soda scrub to get rid of sun tan)

ਬੈਕਿੰਗ ਸੋਡਾ ਨੂੰ ਲਗਾ ਕੇ ਕਿਵੇਂ ਟੈਨਿੰਗ ਠੀਕ ਹੋ ਸਕਦੀ ਹੈ? ਇਸ ਨੁਸਖੇ ਨੂੰ ਕਰਨ ਲਈ ਬੈਕਿੰਗ ਸੋਡਾ ਅਤੇ ਪਾਣੀ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਿਓ ਅਤੇ ਇਸ ਨੂੰ ਸਕਰਬ ਵਾਂਗ ਹੱਥਾਂ ਅਤੇ ਹੋਰ ਪ੍ਰਭਾਵਿਤ ਹਿਸੇ (affected areas) ਉਤੇ ਲਗਾ ਲਿਓ। ਜੇਕਰ ਤੁਸੀਂ ਇਸ ਦਾ ਨਤੀਜਾ ਜਲਦੀ ਦੇਖਣਾ ਚਾਹੁੰਦੇ ਹੋ ਤਾਂ ਇਸ ਘਰੇਲੂ ਨੁਸਖੇ ਨੂੰ ਇਕ ਦਿਨ ਛੱਡ (alternate days) ਕੇ ਲਗਾਓ। ਟੈਨਿੰਗ ਠੀਕ ਹੋ ਜਾਣੀ ਸ਼ੁਰੂ ਹੋ ਜਾਵੇਗੀ।

ਟੈਨਿੰਗ ਨੂੰ ਠੀਕ ਕਰਨ ਲਈ ਲਗਾਓ ਸਿਰਕਾ (Vinegar as a home remedy to remove sun tan)

ਕਿ ਤੁਸੀਂ ਜਾਣਦੇ ਹੋ ਕਿ ਕਾਲੇਪਨ ਨੂੰ ਜਾਂ ਟੈਨਿੰਗ ਨੂੰ ਠੀਕ ਕਰਨ ਦਾ ਸਬ ਤੋਂ ਵਧੀਆ ਅਤੇ ਆਸਾਨ ਤਰੀਕਾ ਕੀ ਹੈ?  ਇਸ ਦਾ ਤਰੀਕਾ ਹੈ ਸਿਰਕਾ (vinegar) ਲਗਾਉਣਾ। ਇਕ ਕਟੋਰੇ ਵਿਚ ਬਰਾਬਰ ਮਾਤਰਾ ਵਿਚ ਸਿਰਕਾ ਅਤੇ ਪਾਣੀ ਲੈ ਲਿਓ ਅਤੇ ਚੰਗੀ ਤਰ੍ਹਾਂ ਮਿਲਾ ਲਿਓ। ਹੁਣ ਇਸ ਘੋਲ ਵਿਚ ਆਪਣੇ ਹੱਥਾਂ ਨੂੰ ਡਬੋ ਲਿਓ ਅਤੇ 5 – 10 ਮਿੰਟ ਲਈ ਰਾਖਿਓ। ਬਾਅਦ ਵਿਚ ਹੱਥਾਂ ਨੂੰ ਠੰਡੇ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਿਓ। ਤੁਸੀਂ ਇਸ ਨੁਸਖੇ ਨੂੰ ਰੋਜ਼ ਕਰ ਸਕਦੇ ਹੋ।

ਟੈਨਿੰਗ  ਨੂੰ ਠੀਕ ਕਰਦਾ ਹੈ ਸ਼ਹਿਦ ਅਤੇ ਨਿੰਬੂ ਦੇ ਜੂਸ ਦਾ ਮਿਸ਼ਰਣ (Apply Honey & lime juice as a home remedy to cure tan)

ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸ਼ਹਿਦ ਅਤੇ ਨਿੰਬੂ ਦੇ ਜੂਸ ਦਾ ਘੋਲ ਤਿਆਰ ਕਰ ਲਿਓ ਅਤੇ ਧੁੱਪ ਨਾਲ ਪਏ ਕਾਲੇ ਥਾਂਵਾਂ ਉਤੇ ਲਗਾਓ। ਇਸ ਮਿਸ਼ਰਣ ਨੂੰ 10 ਤੋਂ 15 ਮਿੰਟ ਤਕ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਧੀ ਕੇ ਚਿਹਰੇ ਸਾਫ਼ ਕਰ ਲਿਓ। ਅਜਿਹਾ ਕਰਨ ਨਾਲ ਤਿਹਾਡੇ ਚਿਹਰੇ ਤੋਂ ਟੈਨਿੰਗ ਦੂਰ ਹੋ ਜਾਵੇਗੀ ਅਤੇ ਰੰਗ ਵਿਚ ਨਿਖਾਰ ਆਵੇਗਾ।

ਨਿੰਬੂ ਦੇ ਜੂਸ ਅਤੇ ਖੀਰੇ ਦੇ ਜੂਸ ਦਾ ਘੋਲ ਕਰੇ ਟੈਨਿੰਗ ਨੂੰ ਦੂਰ (Apply Lime juice and cucumber juice to get rid of tan)

ਸਬ ਤੋਂ ਵਧੀਆ ਤੇ ਆਸਾਂ ਨੁਸਖਾ ਟੈਨਿੰਗ ਨੂੰ ਠੀਕ ਕਰਨ ਦਾ ਹੈ ਨਿੰਬੂ ਅਤੇ ਖੀਰੇ ਦੇ ਜੂਸ ਦਾ ਘੋਲ ਲਗਾਉਣਾ। ਇਸ ਨੂੰ ਤਿਆਰ ਕਰਨ ਲਈ ਨਿੰਬੂ ਦਾ ਜੂਸ, ਖੀਰੇ ਦਾ ਜੂਸ ਅਤੇ ਗੁਲਾਬ ਜਲ  ਲੈ ਕੇ ਤਿੰਨਾਂ ਨੂੰ ਮਿਲਾ ਲਿਓ ਅਤੇ ਟੈਨਿੰਗ ਵਾਲੀ ਜਗਹ ਉਤੇ ਲਗਾ ਲਿਓ। ਇਸ ਘੋਲ ਨੂੰ 10-15 ਮਿੰਟ ਤਕ ਹੱਥਾਂ ਤੇ ਵੀ ਲਗਾ ਰਹਿਣ ਦੀਓ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ। ਨਿੰਬੂ ਵਿਚ ਪਾਏ ਜਾਣ ਵਾਲੇ ਸਿਟਰਿਕ ਐਸਿਡ (citric acid) ਅਤੇ ਗੁਲਾਬ ਜਲ (rose water) ਦੀ ਠੰਡਕ ਬਹੁਤ ਹੀ ਵਧੀਆ ਮੇਲ (combination) ਹੈ ਟੈਨਿੰਗ ਨੂੰ ਹੱਥਾਂ ਉਤੋਂ ਜਲਦੀ ਦੂਰ ਕਰਨ ਦਾ। ਤੁਸੀਂ ਇਸ ਘੋਲ ਨੂੰ ਫਰਿਜ (fridge) ਵਿਚ ਇਕ ਹਫਤੇ ਲਈ ਰੱਖ ਸਕਦੇ ਹੋ।

ਤੁਸੀਂ ਦੂਜਾ ਤਰੀਕਾ ਵੀ ਅਪਨਾ ਸਕਦੇ ਹੋ ਇਸ ਨੂੰ ਲਗਾਉਣ ਲਈ। ਰੂੰ (cotton) ਜਾਂ ਸੁਤੀ ਕੱਪੜਾ(cotton cloth)  ਲੈ ਕੇ ਉਸ ਨੂੰ ਨਿੰਬੂ ਦੇ ਜੂਸ ਵਿਚ ਭਿਓ ਕੇ ਟੈਨ (tan area) ਹੋਈ ਜਗਹ ਉਤੇ ਲਗਾਓ ਅਤੇ 2 ਮਿੰਟ ਲਈ ਮਾਲਿਸ਼ ਕਰੋ। ਮਾਲਿਸ਼ ਤੋਂ ਬਾਅਦ ਇਸ ਨੂੰ ਘੱਟ ਤੋਂ ਘੱਟ 10 -15 ਮਿੰਟ ਲਈ ਲਗਾ ਰਹਿਣ ਦੀਓ । ਜੱਦ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਠੰਡੇ ਪਾਣੀ ਨਾਲ ਹੱਥ ਧੋ ਲਿਓ।

ਦਹੀਂ ਅਤੇ ਬੇਸਨ ਨਾਲ ਕਰੋ ਟੈਨਿੰਗ ਦਾ ਇਲਾਜ਼ (Use Yogurt and gram flour for curing tanned skin)

ਨਿੰਬੂ, ਬੇਸਨ  ਅਤੇ ਦਹੀਂ ਲੈ ਕੇ ਚੰਗੀ ਤਰ੍ਹਾਂ ਮਿਲਾ ਲਿਓਂ ਤੇ ਪੇਸਟ ਤਿਆਰ ਕਰ ਲਿਓ। ਇਨ੍ਹਾਂ ਤੀਨੋ ਚੀਜ਼ਾਂ ਨੂੰ ਬਰਾਬਰ ਮਾਤਰਾ ਵਿਚ ਲਿਓ। ਇਸ ਪੇਸਟ ਨੂੰ ਤਾਂ ਹੋਈ ਜਗਹ ਉਤੇ ਲਗਾ ਕੇ 10 ਮਿੰਟ ਤਕ ਲਗਾ ਰਹਿਣ ਦੀਓ। ਜੱਦ ਪੂਰੀ ਤਰ੍ਹਾਂ ਇਹ ਪੇਸਟ ਸੁੱਕ ਜਾਵੇ ਤਾਂ ਗੁਨਗੁਨੇ (luke warm) ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਓ। ਇਸ ਘਰੇਲੂ ਨੁਸਖੇ ਨੂੰ ਕਰਨ ਨਾਲ ਚਿਹਰੇ ਤੋਂ ਟੈਨਿੰਗ ਦੂਰ ਹੁੰਦੀ ਹੈ ਅਤੇ ਚਿਹਰੇ ਦਾ ਰੰਗ ਠੀਕ ਹੁੰਦਾ ਹੈ।

ਕੱਚਾ ਦੁੱਧ ਅਤੇ ਹਲਦੀ ਦਾ ਪਾਊਡਰ ਕਰੇ ਟੈਨਿੰਗ ਨੂੰ ਠੀਕ (Home remedy -Turmeric and raw milk to reduce tanning)

ਟੈਨਿੰਗ ਨੂੰ ਠੀਕ ਕਰਨ ਦਾ ਇਕ ਹੋਰ ਅਸਰਦਾਰ ਨੁਸਖਾ ਹੈ ਹਲਦੀ ਅਤੇ ਕੱਚਾ ਦੁੱਧ (raw milk)। ਇਸ ਨੁਸਖੇ ਨੂੰ ਕਰਨ ਲਈ ਤੁਸੀਂ 1 ਚਮਚ ਹਲਦੀ ਦਾ ਪਾਊਡਰ , ਨਿੰਬੂ ਦਾ ਜੂਸ ਅਤੇ ਕੱਚਾ ਦੁੱਧ ਲੈ ਲਿਓ ਅਤੇ ਸਬ ਨੂੰ ਚੰਗੀ ਤਰ੍ਹਾਂ ਮਿਲਾ ਲਿਓ। ਇਸ ਮਿਸ਼ਰਣ ਨੂੰ ਪ੍ਰਭਾਵਿਤ (affected area ) ਜਗਹ ਉਤੇ ਲਗਾ ਕੇ 10 ਮਿੰਟ ਲਈ ਸੁੱਕਣ ਦੀਓ। ਬਾਅਦ ਵਿੱਚ ਠੰਡੇ ਪਾਣੀ ਨਾਲ ਥੋ ਕੇ ਸਾਫ਼ ਕਰ ਲਿਓ। ਇਸ ਨਾਲ ਹੱਥਾਂ ਅਤੇ ਚਿਹਰੇ ਤੇ ਹੋਏ ਟੈਨਿੰਗ ਨਾਲ ਕਾਲਾਪਨ ਠੀਕ ਹੋ ਜਾਂਦਾ ਹੈ।

ਤੁਸੀਂ ਆਪਣੇ ਹੱਥਾਂ  ਉਤੇ ਨਾਰੀਅਲ ਦਾ ਪਾਣੀ ( coconut water) ਵੀ ਲਗਾ ਸਕਦੇ ਹੋ। ਇਸ ਨੂੰ ਲਗਾ ਕੇ ਸੁੱਕਣ ਦੀਓ। ਜਲਦੀ ਅਸਰ ਦੇਖਣ ਲਈ ਨਾਰੀਅਲ ਦੇ ਪਾਣੀ ਨੂੰ ਦਿਨ ਵਿੱਚ 2 ਤੋਂ 3 ਬਾਰ ਲਗਾ ਸਕਦੇ ਹੋ। ਇਸ ਨਾਲ ਹੱਥਾਂ ਤੋਂ ਟੈਨਿੰਗ ਠੀਕ ਹੋ ਜਾਂਦੀ ਹੈ ਅਤੇ ਨਮੀ ਮਿਲਦੀ ਹੈ।

ਪਪੀਤੇ ਦਾ ਗੁਦਾ ਕਰੇ ਟੈਨਿੰਗ ਦੀ ਸੱਮਸਿਆ ਨੂੰ ਦੂਰ (Papaya pulp massage on tanned area)

ਕਿ ਤੁਸੀਂ ਜਾਂਦੇ ਹੋ ਕੇ ਪਪੀਤੇ ਦੇ ਨਾਲ ਟੈਨਿੰਗ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ? ਪਪੀਤਾ ਅਜਿਹਾ ਫਲ ਹੈ ਜਿਸ ਨਾਲ ਟੈਨਿੰਗ ਬਹੁਤ ਜਲਦੀ ਠੀਕ ਹੁੰਦੀ ਹੈ। ਪਪੀਤੇ ਦਾ ਗੁੱਦਾ ਕਡ ਕੇ ਪ੍ਰਭਾਵਿਤ ਥਾਂ (affected areas ) ਉਤੇ 10 ਮਿੰਟ ਲਈ ਮਾਲਿਸ਼ ਕਰੋ ਅਤੇ ਬਾਅਦ ਵਿੱਚ 10 – 15 ਮਿੰਟ ਤਕ ਲਗਾ ਰਹਿਣ ਦੀਓ। ਜੱਦ ਤੁਹਾਨੂੰ ਲਗੇ ਕੇ ਇਹ ਪੈਕ ਸੁੱਕਣਾ ਸ਼ੁਰੂ ਹੋ ਗਿਆ ਹੈ ਤਾਂ ਇਸ ਨੂੰ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਮੁਲਤਾਨੀ ਮਿੱਟੀ ਅਤੇ ਲੌਕੀ ਕਰੇ ਟੈਨਿੰਗ ਨੂੰ ਠੀਕ ਕਰਨ ਦਾ ਇਲਾਜ਼ (How to remove tan with multani mitti & white gourd)

ਤੁਸੀਂ ਟੈਨਿੰਗ ਤੋਂ ਪ੍ਰਭਾਵਿਤ ਜਗਹ ਉਤੇ ਲੌਕੀ ਅਤੇ ਮੁਲਤਾਨੀ ਮਿੱਟੀ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ। ਲੌਕੀ ਤੁਹਾਨੂੰ ਆਸਾਨੀ ਦੇ ਨਾਲ ਬਾਜ਼ਾਰ ਵਿੱਚ ਮਿਲ ਜਾਵੇਗੀ। ਇਸ ਨੂੰ ਕੱਟ ਕੇ ਉਸ ਦੇ ਅੰਦਰ ਦਾ ਹਿਸਾ ਲੈ ਲਿਓ ਅਤੇ ਉਸ ਨੂੰ ਕਦੂਕਸ ਕਰ ਕੇ ਉਸ ਦਾ ਗੁਦਾ (pulp) ਬਣਾ ਲਿਓ। ਫਿਰ ਇਸ ਵਿੱਚ 2 ਚਮਚ ਮੁਲਤਾਨੀ ਮਿੱਟੀ ਦੇ ਪਾ ਲਿਓ ਅਤੇ ਫੇਸ ਪੈਕ ਬਣਾ ਲਿਓ। ਇਸ ਪੈਕ ਨੂੰ ਆਪਣੇ ਪੂਰੇ ਚਿਹਰੇ , ਗਰਦਨ ਅਤੇ ਹੱਥਾਂ ਉਤੇ ਲਗਾ ਲਿਓ ਅਤੇ ਚੰਗੀ ਤਰ੍ਹਾਂ ਸੁੱਕਣ ਤਕ ਲਗਾ ਹੀ ਰਹਿਣ ਦੀਓ। ਜੱਦ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਨਾਲ ਧੋ ਕੇ ਸਾਫ ਕਰ ਲਿਓ।

ਇਨ੍ਹਾਂ ਘਰੇਲੂ ਨੁਸਖੇ ਨੂੰ ਕਰਨ ਤੋਂ ਇਲਾਵਾ ਤੁਸੀਂ ਕੁਛ ਜਰੂਰੀ ਗੱਲਾਂ ਦਾ ਧਿਆਨ ਵੀ ਰਖਿਓ। ਧੁੱਪ ਦੀ ਤੇਜ਼ ਕਿਰਨਾਂ ਵਿੱਚ ਜਾਣ  ਤੋਂ ਬਚੋ। ਸਵੇਰ ਦੇ 10 ਬਜੇ ਤੋਂ ਸ਼ਾਮ ਦੇ 4 ਬਜੇ ਤਕ ਸੂਰਜ ਦੀ ਧੁੱਪ ਬਹੁਤ ਤੇਜ਼ ਹੁੰਦੀ ਹੈ ਜਿਸ ਨਾਲ ਚਮੜੀ ਜਲ ਜਾਂਦੀ ਹੈ ਅਤੇ ਟੈਨਿੰਗ ਹੁੰਦੀ ਹੈ। ਇਸ ਲਈ ਜੇਕਰ ਜਰੂਰੀ ਨਾ ਹੋਵੇ ਤਾਂ ਇਸ ਸਮਾਂ ਵਿੱਚ ਬਾਹਰ ਨਾ ਨਿਕਲੋ । ਜੇਕਰ ਜਾਣਾ ਹੀ ਹੈ ਤਾਂ ਸਨਸਕ੍ਰੀਨ  ਲੋਸ਼ਨ (sun screen lotion) ਜਰੂਰ ਲਗਾ ਕੇ ਨਿਕਲੋ। ਲੋਸ਼ਨ ਵਿੱਚ ਏਸ.ਪੀ .ਐਫ . (high SPF ratio) ਦੀ ਮਾਤਰਾ ਜਿਆਦਾ  ਹੋਵੇ ਤਾਂ  ਵਧੀਆ ਹੈ। ਜੱਦ ਜਾਓ ਤਾਂ ਹੱਥਾਂ ਨੂੰ ਸਕਾਰਫ (scraf or gloves) ਪਾ ਕੇ ਰੱਖੋ।

ਗਰਦਨ ਤੋਂ ਟੈਨਿੰਗ ਠੀਕ ਕਰਨ ਦੇ ਘਰੇਲੂ ਨੁਸਖੇ (Home remedies to remove sun tan from neck)

ਕਿ ਤੁਸੀਂ ਆਪਣੀ ਕਾਲੀ ਗਰਦਨ ਕਰਕੇ ਸ਼ਰਮਿੰਦੇ ਹੁੰਦੇ ਹੋ? ਇਹ ਕਾਲਾਪਨ ਧੁੱਪ ਕਰਕੇ ਹੈ ਅਤੇ ਧੂਲ ਮਿੱਟੀ ਕਰਕੇ। ਟੈਨਿੰਗ ਜਾ ਫਿਰ ਧੁੱਪ ਨਾਲ ਕਾਲਾਪਨ ਉਨ੍ਹਾਂ ਥਾਵਾਂ ਤੇ ਹੁੰਦਾ ਹੈ ਜੋ ਖੁਲੇ ਰਹਿੰਦੇ ਹਾਂ ਅਤੇ ਧੁੱਪ ਦੀਆਂ ਤੇਜ਼ ਕਿਰਨਾਂ (high sun rays) ਸਿੱਧੇ ਪੈਂਦੀਆਂ ਹਨ। ਹੇਠਾਂ ਕੁਛ ਘਰ ਦੇ ਨੁਸਖੇ ਹਨ ਜਿਸ ਨਾਲ ਗਰਦਨ ਦੀ ਟੈਨਿੰਗ ਠੀਕ ਹੋ ਜਾਵੇਗੀ।

ਖੀਰੇ ਦਾ ਜੂਸ, ਨਿੰਬੂ ਦਾ ਜੂਸ ਅਤੇ ਹਲਦੀ ਕਰੇ ਗਰਦਨ ਤੋਂ ਟੈਨਿੰਗ ਠੀਕ (Cucumber juice, turmeric powder and lemon juice to cure tanning from neck)

ਇਹ ਬਹੁਤ ਹੀ ਅਸਰਦਾਰ ਫੇਸ ਪੈਕ ਹੈ ਜਿਸ ਵਿੱਚ ਹਲਦੀ ਦਾ ਪਾਊਡਰ ਹੈ ਜੋ ਕਿ ਕੀਟਾਣੂ (germs) ਖਤਮ ਕਰਦਾ ਹੈ। ਨਿੰਬੂ ਵਿੱਚ ਸਿਟਰਿਕ  ਐਸਿਡ (citric acid)  ਹੈ ਅਤੇ ਖੀਰੇ ਦਾ ਜੂਸ ਕਲੇਨਸਿੰਗ ( cleansing agent) ਦਾ ਕੰਮ ਕਰਦਾ ਹੈ। ਇਸ ਪੈਕ ਨੂੰ ਬਣਾਉਣ ਲਈ 1 ਚਮਚ ਹਲਦੀ ਦੇ ਪਾਊਡਰ ਦਾ ਲਈ ਲਿਓ, ਅਤੇ ਉਸ ਵਿੱਚ ਖੀਰੇ ਦਾ ਜੂਸ ਅਤੇ ਨਿੰਬੂ ਦਾ ਜੂਸ ਪਾ ਲਿਓ। ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਪੇਸਟ ਬਣਾ ਲਿਓ ਅਤੇ ਅਪਣੀ ਗਰਦਨ ਉਤੇ ਚੰਗੀ ਤਰ੍ਹਾਂ ਲਗਾ ਲਿਓ। ਇਸ ਪੈਕ ਨੂੰ ਤਕਰੀਬਨ 20 ਮਿੰਟ ਤਕ ਲਗਾ ਰਹਿਣ ਦਿਓ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ। ਇਸ ਨੁਸਖੇ ਨੂੰ ਹਰ ਰੋਜ਼ ਕਰਨ ਨਾਲ ਟੈਨਿੰਗ ਜਲਦੀ ਠੀਕ ਹੋ ਜਾਵੇਗੀ।

ਨਿੰਬੂ ਕਰੇ ਗਰਦਨ ਤੋਂ ਟੈਨਿੰਗ ਦੂਰ (How to remove sun tan on neck with lemon)

ਨਿੰਬੂ ਵਿਚ ਕੁਦਰਤੀ ਬਲੀਚ (natural bleaching agent) ਕਰਨ ਦੀ ਤਾਕਤ ਹੈ ਅਤੇ ਕਲਿੰਸਰ (cleanser) ਦਾ ਵੀ ਕੰਮ ਕਰਦਾ ਹੈ ਜਿਸ ਨਾਲ ਚਮੜੀ ਤੋਂ ਮਰੇ ਹੋਏ ਸੇਲਸ (dead cells) ਨੂੰ ਸਾਫ਼ ਕਰਦਾ ਹੈ। ਨਿੰਬੂ ਕੱਟ ਕੇ ਕਾਲੇ ਅਤੇ ਪ੍ਰਭਾਵਿਤ ਹਿਸੇ ਉਤੇ ਮਲੋ। ਤੁਸੀਂ ਨਿੰਬੂ ਅਤੇ ਗੁਲਾਬ ਜਲ ਵੀ ਲੈ ਸਕਦੇ ਹੋ ਤੇ ਮਾਲਿਸ਼ ਕਰਿਓ। ਇਸ ਨੁਸਖੇ ਨੂੰ ਕਰਨ ਨਾਲ ਟੈਨਿੰਗ ਠੀਕ ਹੁੰਦੀ ਹੈ ਅਤੇ ਰੰਗ ਸਾਫ਼ ਹੁੰਦਾ ਹੈ।

ਨਾਰੀਅਲ ਦਾ ਤੇਲ ਕਰੇ ਟੈਨਿੰਗ ਠੀਕ (Coconut oil to as a home remedy to remove tanning from neck)

ਸਾਡੇ ਬਜ਼ੁਰਗ ਹਮੇਸ਼ਾ ਕਹਿੰਦੇ ਹਨ ਕਿ ਨਾਰੀਅਲ ਦਾ ਤੇਲ ਸਿਰ ਉਤੇ ਲਗਾਓ ਅਤੇ ਮਾਲਿਸ਼ ਕਰੋ। ਪਰ ਨਾਰੀਅਲ ਦੇ ਤੇਲ ਨਾਲ ਟੈਨਿੰਗ ਦਾ ਵੀ ਇਲਾਜ਼ ਕੀਤਾ ਜਾ ਸਕਦਾ ਹੈ। ਇਸ ਨੂੰ ਲਗਾਉਣ ਨਾਲ ਚਮੜੀ ਵਿੱਚ ਨਮੀ ਵੀ ਆਉਂਦੀ ਹੈ। ਗਰਦਨ ਤੋਂ ਕਾਲਾਪਨ ਦੂਰ ਕਰਨ ਲਈ ਹਰ ਰੋਜ਼ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਟੈਨਿੰਗ ਠੀਕ ਹੁੰਦੀ ਹੈ ਅਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ। ਇਸ ਨੁਸਖੇ ਨੂੰ ਹਰ ਰੋਜ਼ ਕਰਨ ਨਾਲ ਬਹੁਤ ਫਾਇਦਾ ਨਜ਼ਰ ਆਵੇਗਾ।

ਖੰਡ ਅਤੇ ਤੇਲ ਦੇ ਸਕਰਬ ਨਾਲ ਕਰੋ ਟੈਨਿੰਗ ਦਾ ਇਲਾਜ਼ (How to get rid of tan with sugar & oil scrubs)

ਤੁਸੀਂ ਘਰ ਵਿਚ ਆਪਣੇ ਆਪ ਟੈਨਿੰਗ ਨੂੰ ਠੀਕ ਕਰਨ ਲਈ ਸਕਰਬ ਤਿਆਰ ਕਰ ਸਕਦੇ ਹੋ। ਖੰਡ ਦਾ ਸਕਰਬ ਬਹੁਤ ਹੀ ਆਸਾਨੀ ਨਾਲ ਘਰ ਬਣਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ 3 ਚਮਚ ਖੰਡ ਦੇ ਅਤੇ 3 ਚਮਚ ਜੈਤੂਨ ਦੇ ਤੇਲ ਦੇ। ਤੁਸੀਂ ਚਾਹੋਂ ਤਾਂ ਕੁਛ ਬੂੰਦਾਂ ਨਿੰਬੂ ਦੇ ਜੂਸ ਦੀਆਂ ਵੀ ਮਿਲਾ ਸਕਦੇ ਹੋ। ਇਨ੍ਹਾਂ ਸਬ ਨੂੰ ਚੰਗੀ ਤਾਰਨ ਮਿਲਾ ਕੇ ਆਪਣੇ ਪੂਰੇ ਚਿਹਰੇ ਅਤੇ ਗਰਦਨ ਉਤੇ ਲਗਾ ਲਿਆ ਅਤੇ ਹੌਲੀ ਹੌਲੀ ਉਂਗਲੀਆਂ ਦੇ ਨਾਲ ਮਾਲਿਸ਼ ਕਰੋ। 2-3 ਮਿੰਟ ਮਾਲਿਸ਼ ਕਰਨ ਤੋਂ ਬਾਅਦ ਠੰਡੇ [ਏਨੀ ਨਾਲ ਚਿਹਰੇ ਅਤੇ ਗਰਦਨ ਧੋ ਲਿਓ। ਇਸ ਨੁਸਖੇ ਨਾਲ ਟੈਨਿੰਗ ਵੀ ਠੀਕ ਹੁੰਦੀ ਹੈ ਅਤੇ ਮਰੇ ਹੋਏ ਸੇਲਸ (dead cells) ਵੀ ਉਤਰ ਜਾਂਦੇ ਹਨ।

ਚਿਹਰੇ ਅਤੇ ਮੱਥੇ ਉਤੇ ਪਏ ਟੈਨਿੰਗ ਦੇ ਨਿਸ਼ਾਨ ਨੂੰ ਠੀਕ ਕਰਨ ਦੇ ਕੁਦਰਤੀ ਨੁਸਖੇ (Ways to remove tan on face & forehead naturally)

ਅਨਾਨਾਸ ਅਤੇ ਪਪੀਤਾ ਕਰੇ ਮੱਥੇ ਦੀ ਟੈਨਿੰਗ ਦਾ ਇਲਾਜ਼ (Pineapple and papaya for treating forehead tan)

ਪਪੀਤਾ ਅਤੇ ਅਨਾਨਾਸ ਲੈ ਕੇ ਮਿਕਸੀ (mixer grinder) ਵਿਚ ਪੀਸ ਲਿਓ ਅਤੇ ਪੇਸਟ ਤਿਆਰ ਕਰ ਲਿਓ। ਇਸ ਪੇਸਟ ਨੂੰ ਮੱਥੇ ਉਤੇ ਪਏ ਟੈਨਿੰਗ ਉਤੇ ਲਗਾਓ ਅਤੇ 10 ਮਿੰਟ ਲਗਾ ਹੀ ਰਹਿਣ ਦਿਓ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ। ਇਨ੍ਹਾਂ ਫਲਾਂ ਵਿਚ ਅਜਿਹੀ ਕੁਦਰਤੀ ਚੀਜ਼ਾਂ (natural ingredients) ਹਨ ਜਿਸ ਨਾਲ ਟੈਨਿੰਗ ਨਾਲ ਖਰਾਬ ਹੋਈ ਚਮੜੀ ਠੀਕ ਹੁੰਦੀ ਹੈ। ਇਸ ਨੂੰ ਲਗਾਉਣ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ। ਇਸ ਨੂੰ ਤੁਸੀਂ ਬਾਜ਼ਾਰ ਵਿੱਚੋ ਵੀ ਖਰੀਦ ਸਕਦੇ ਹੋ ਪਰ ਘਰ ਦਾ ਬਣਿਆ ਜਿਆਦਾ ਤਾਜ਼ਾ ਅਤੇ ਰਸਾਇਣ ਮੁਕਤ (chemical free) ਹੁੰਦਾ ਹੈ।

ਆਲੂ ਨਾਲ ਕਰੋ ਚਿਹਰੇ ਅਤੇ ਮੱਥੇ ਤੋਂ ਟੈਨਿੰਗ ਨੂੰ ਦੂਰ (Potato for removing tan on forehead and tan on face)

ਆਲੂ ਬੜੀ ਆਸਾਨੀ ਨਾਲ ਪਾਈ ਜਾਣ ਵਾਲੀ ਸਬਜ਼ੀ ਹੈ ਜਿਸ ਨੂੰ ਟੈਨਿੰਗ ਨੂੰ ਠੀਕ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਲਗਾਉਣ ਨਾਲ ਮੱਥੇ ਅਤੇ ਚਿਹਰੇ ਤੋਂ ਟੈਨਿੰਗ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨੂੰ ਕਟ ਕੇ ਪੂਰੇ ਚਿਹਰੇ ਅਤੇ ਗਰਦਨ ਉਤੇ ਮੱਲੋ ਅਤੇ 15 ਮਿੰਟ ਤਕ ਇਸ ਦਾ ਰਸ ਲਗਾ ਰਹਿਣ ਦਿਓ। ਬਾਅਦ ਵਿਚ ਠੰਡੇ ਪਾਣੀ ਨਾਲ ਚਿਹਰਾ ਧੋ ਕੇ ਸਾਫ਼ ਕਰ ਲਿਓ। ਜਲਦੀ ਅਸਰ ਵੇਖਣ ਲਈ ਇਸ ਨੂੰ ਹਰ ਰੋਜ਼ ਲਗਾਨਾ ਚਾਹੀਦਾ ਹੈ।

ਨਿੰਬੂ ਦਾ ਰਸ ਅਤੇ ਖੰਡ ਕਰੇ ਚਿਹਰੇ ਅਤੇ ਮੱਥੇ ਦੇ ਟੈਨਿੰਗ ਨੂੰ ਦੂਰ (Lemon juice and sugar for removing tan on face & forehead)

ਇਸ ਨੁਸਖੇ ਨੂੰ ਕਰਨ ਲਈ ਨਿੰਬੂ ਨੂੰ ਨਿਚੋੜ ਕੇ ਉਸ ਦਾ ਰਸ ਕੱਢ ਲਿਓ ਅਤੇ ਉਸ ਵਿਚ ਥੋੜੀ ਖੰਡ (sugar) ਪਾ ਕੇ ਮਿਲਾ ਲਿਓ। ਇਸ ਘੋਲ ਨੂੰ ਅਪਣੇ ਚਿਹਰੇ ਅਤੇ ਮੱਥੇ ਉਤੇ ਲਗਾ ਕੇ ਕੁਛ ਦੇਰ ਲਈ ਲਗਾ ਰਹਿਣ ਦਿਓ। ਇਹ ਇਕ ਸਕਰਬ ਦਾ ਕੰਮ ਕਰਦਾ ਹੈ ਜਿਸ ਨਾਲ ਟੈਨਿੰਗ ਕੁਛ ਹੀ ਹਫਤੇ ਵਿਚ ਠੀਕ ਹੋ ਜਾਂਦੀ ਹੈ। ਚਿਹਰੇ ਦੀ ਚਮੜੀ ਮੁਲਾਇਮ ਹੋ ਜਾਂਦੀ ਹੈ ਅਤੇ ਹਰ ਤਰ੍ਹਾਂ ਦੇ ਦਾਗ ਅਤੇ ਧੱਬੇ ਇਸ ਸਕਰਬ ਨਾਲ ਠੀਕ ਹੋ ਜਾਂਦੇ ਹਨ। ਇਸ ਨੁਸਖੇ ਨਾਲ ਬਹੁਤ ਫਾਇਦਾ ਹੋਵੇਗਾ।

ਦਹੀਂ ਅਤੇ ਬੇਸਨ ਦਾ ਪੈਕ ਕਰੇ ਚਿਹਰੇ ਅਤੇ ਮੱਥੇ ਦੀ ਟੈਨਿੰਗ ਨੂੰ ਦੂਰ (Use Yogurt and gram flour for curing face tan & forehead tan)

ਇਸ ਪੇਸਟ ਨੂੰ ਬਣਾਉਣ ਲਈ ਬਰਾਬਰ ਮਾਤਰਾ ਵਿਚ ਬੇਸਨ, ਨਿੰਬੂ ਦਾ ਜੂਸ ਅਤੇ ਦਹੀਂ ਲੈ ਲਿਓ ਅਤੇ ਚੰਗੀ ਤਰ੍ਹਾਂ ਮਿਲਾ ਲਿਓ। ਇਸ ਪੇਸਟ ਨੂੰ ਟੈਨਿੰਗ ਨਾਲ ਮੱਥੇ ਅਤੇ ਚਿਹਰੇ ਤੇ ਪ੍ਰਭਾਵਿਤ (affected areas) ਹੋਈ ਥਾਵਾਂ ਉਤੇ ਲਗਾ ਲਿਓ। 15 ਮਿੰਟ ਲਗਾ ਰਹਿਣ ਦੇਣ ਤੋਂ ਬਾਅਦ ਪਾਣੀ ਨਾਲ ਧੋ ਲਿਓ। ਇਹ ਘਰ ਦਾ ਬਣਿਆ ਪੇਸਟ ਟੈਨਿੰਗ ਨੂੰ ਠੀਕ ਕਰਨ ਵਿਚ ਬਹੁਤ ਹੀ ਅਸਰਦਾਰ ਹੈ ਅਤੇ ਬਣਾਉਣਾ ਵੀ ਆਸਾਨ ਹੈ। ਇਸ ਨੂੰ ਹਫਤੇ ਵਿਚ 3 ਬਾਰ ਲਗਾਉਣ ਨਾਲ ਫਰਕ ਨਜ਼ਰ ਆਉਣ ਲਗੇਗਾ।

ਐਲੋ ਵੇਰਾ, ਟਮਾਟਰ ਅਤੇ ਮਸਰ ਦੀ ਦਾਲ ਦਾ ਫੇਸ ਪੈਕ ਕਰੇ ਟੈਨਿੰਗ ਦਾ ਇਲਾਜ਼ (Aloe vera, tomato and red lentil (Masoor daal) face pack as home remedy to cure tanning)

ਇਹ ਬਹੁਤ ਹੀ ਅਸਰਦਾਰ ਫੇਸ ਪੈਕ ਹੈ ਚਿਹਰੇ ਅਤੇ ਮੱਥੇ ਤੋਂ ਟੈਨਿੰਗ ਨੂੰ ਠੀਕ ਕਰਨ ਲਈ। ਮਸਰ ਦੀ ਦਾਲ (red lentil/ masoor dal) ਚਿਹਰੇ ਨੂੰ ਸਾਫ਼ ਕਰ ਬੁਰੇ ਤੋਂ ਬੁਰਾ ਟੈਨਿੰਗ ਨੂੰ ਵੀ ਠੀਕ ਕਰ ਦਿੰਦੀ ਹੈ। ਇਸ ਵਿਚ ਐਲੋ ਵੇਰਾ ਅਤੇ ਟਮਾਟਰ ਮਿਲਾਉਣ ਨਾਲ ਹੋਰ ਵੀ ਜਿਆਦਾ ਫਾਇਦਾ ਹੁੰਦਾ ਹੈ। ਇਹ ਚਮੜੀ ਦੇ ਸੈੱਲਜ਼ ਨੂੰ ਦੋਬਾਰਾ ਬਣਾਉਣ (cell rejuvination) ਵਿਚ ਮਦਦ ਕਰਦੇ ਹਨ । ਇਸ ਪੇਸਟ ਨੂੰ ਬਣਾਉਣ ਲਈ ਮਸਰ ਦੀ ਦਾਲ ਨੂੰ 15 ਮਿੰਟ ਲਈ ਪਾਣੀ ਵਿਚ ਭਿਓ ਰਖਿਓ ਅਤੇ ਫਿਰ ਇਸ ਨੂੰ ਪੀਸ ਕੇ ਪੇਸਟ ਬਣਾ ਲਿਓ। ਇਸ ਪੇਸਟ ਵਿਚ ਟਮਾਟਰ ਦਾ ਗੁਦਾ (pulp) ਅਤੇ ਐਲੋਵੇਰਾ ਦੀ ਜੈਲ ਮਿਲਾ ਲਿਓ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਚਿਹਰੇ ਅਤੇ ਗਰਦਨ ਉਤੇ ਲਗਾ ਕੇ 15 ਮਿੰਟ ਲਈ ਰੱਖਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਸੂਰਜ ਦੀ ਤੇਜ ਧੁੱਪ ਅਤੇ ਉਸ ਨਾਲ ਹੋਏ ਟੈਨਿੰਗ  ਦੇ ਬੁਰੇ ਪ੍ਰਭਾਵ (Harmful effects of sun tan on skin)

ਸੂਰਜ ਦੀਆਂ ਤੇਜ ਕਿਰਨਾਂ ਵਿਚ ਯੂ.ਵੀ . (U.V. rays) ਹੁੰਦਾ ਹੈ ਜੋ ਕਿ ਖੁਲੇ ਅੰਗਾਂ  (exposed parts) ਉਤੇ ਸਿੱਧੇ ਪੈਂਦੇ ਹਨ ਅਤੇ ਉਸਨੂੰ ਕਾਲਾ ਕਰ ਦਿੰਦੇ ਹਨ। ਟੈਨਿੰਗ ਆਮ ਤੋਰ ਤੇ ਚਿਹਰੇ, ਗਰਦਨ, ਬਾਹਾਂ ਅਤੇ ਲੱਤਾਂ (legs) ਉਤੇ ਜਿਆਦਾ ਹੁੰਦੇ ਹਨ। ਇਸ ਨਾਲ ਹੋਰ ਵੀ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਵੇਂ ਕਿ ਮੁਹਾਸੇ, ਝੂਰੀਆਂ (wrinkles), ਕਾਲੇ  ਦਾਗ ਅਤੇ ਧੱਬੇ, ਚਮੜੀ ਦਾ ਜਲਣਾ (sun burn) ਅਤੇ ਉਮਰ ਤੋਂ ਪਹਿਲਾ ਚਮੜੀ ਤਾਂ ਢਲ ਜਾਣਾ (skin aging)। ਬਹੁਤ ਜਿਆਦਾ ਕਿਰਨਾਂ ਦੇ ਪ੍ਰਭਾਵ ਨਾਲ ਚਮੜੀ ਦਾ ਕੈਂਸਰ (skin cancer) ਵੀ ਹੋ ਸਕਦਾ ਹੈ।

ਟੈਨਿੰਗ ਨੂੰ ਠੀਕ ਕਰਨ ਲਈ ਘਰ  ਦੇ ਨੁਸਖੇ ਅਤੇ ਫੇਸ ਪੈਕ (Home remedies & face packs for sun tanned skin)

ਬਾਜ਼ਾਰ ਵਿਚ ਮਿਲਣ ਵਾਲੇ ਕਾਸਮੈਟਿਕ ਉਤਪਾਦ (cosmetic products) ਮਹਿੰਗੇ ਵੀ ਪੈਂਦੇ ਹਨ ਅਤੇ ਇਨ੍ਹਾਂ ਦਾ ਚਮੜੀ ਉਤੇ ਬਹੁਤ ਬੁਰਾ ਅਸਰ ਵੀ ਹੁੰਦਾ ਹੈ ਕਿਉਂਕਿ ਇਨ੍ਹਾਂ ਵਿਚ ਰਸਾਇਣਿਕ ਪਦਾਰਥ (chemicals) ਅਤੇ ਬਲੀਚ (bleach) ਮਿਲੇ ਹੁੰਦੇ ਹਨ। ਇਸ ਲਈ ਘਰ ਦੇ ਨੁਸਖੇ ਕਰਨਾ ਅਤੇ ਘਰ ਦੇ ਬਣੇ ਫੇਸ ਪੈਕ ਟੈਨਿੰਗ ਨੂੰ ਠੀਕ ਵੀ ਕਰਦੇ ਹਨ ਅਤੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਹ ਸਬ ਕੁਦਰਤੀ ਫਲਾਂ ਨਾਲ ਬਣੇ ਹੋਏ ਅਪਣੇ ਹੱਥਾਂ ਨਾਲ ਤਿਆਰ ਕਰ ਸਕਦੇ ਹੋ। ਹੇਠਾਂ ਕੁਛ ਨੁਸਖੇ ਹਨ ਜੋ ਕਿ ਤੁਸੀਂ ਘਰ ਵਿਚ ਤਿਆਰ ਕਰ ਸਕਦੇ ਹੋ ਅਤੇ ਟੈਨਿੰਗ ਨੂੰ ਠੀਕ ਕਰ ਸਕਦੇ ਹੋ।

ਟਮਾਟਰ ,ਨਿੰਬੂ ਦਾ ਜੂਸ ਅਤੇ ਦਹੀਂ ਦਾ ਬਣਿਆ ਫੇਸ ਪੈਕ ਕਰੇ ਟੈਨਿੰਗ ਦੂਰ (Tomato, yogurt & lemon juice face pack to remove sun tan)

ਇਹ ਬਹੁਤ ਹੀ ਅਸਰਦਾਰ ਫੇਸ ਪੈਕ ਹੈ ਜਿਸ ਨਾਲ ਚਿਹਰੇ ਦੇ ਦਾਗ, ਧੱਬੇ ਅਤੇ ਕਾਲਾਪਨ ਦੂਰ ਹੁੰਦੇ ਹਨ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ। ਇਨ੍ਹਾਂ ਤਿੰਨ ਚੀਜ਼ਾਂ ਵਿਚ ਸਿਟਰਿਕ ਐਸਿਡ (citric acid) ਹੈ ਜੋ ਕਿ ਟੋਨਰ (natural toner) ਦਾ ਕੰਮ ਕਰਦਾ ਹੈ ਅਤੇ ਚਮੜੀ ਦੇ ਖੁਲੇ ਹੋਏ ਸ਼ਿਦਰ (shrinks open pores) ਨੂੰ ਬੰਦ ਕਰਦਾ ਹੈ ਜਿਸ ਨਾਲ ਚਮੜੀ ਤੇ ਤੇਲ ਨਹੀਂ ਆਉਂਦਾ।(reduces oil) ਇਸ ਫੇਸ ਪੈਕ ਨੂੰ ਬਣਾਉਣ ਲਈ ਤੁਸੀਂ 2 ਚਮਚ ਟਮਾਟਰ ਦਾ ਗੁਦਾ, 1 ਚਮਚ ਨਿੰਬੂ ਦਾ ਜੂਸ ਅਤੇ 1 ਚਮਚ ਦਹੀਂ ਦਾ ਲੈ ਲਿਓ ਅਤੇ ਇਕ ਕਟੋਰੇ (bowl) ਵਿਚ ਸਬ ਨੂੰ ਮਿਲਾ ਲਿਓ। ਇਸ ਪੈਕ ਨੂੰ ਪੂਰੇ ਚਿਹਰੇ ਅਤੇ ਗਰਦਨ ਉਤੇ ਲਗਾ ਕੇ 30 ਮਿੰਟ ਲਈ ਰਖਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਐਲੋ ਵੇਰਾ, ਟਮਾਟਰ ਅਤੇ ਮਸਰ ਦੀ ਦਾਲ ਦਾ ਫੇਸ ਪੈਕ ਕਰੇ ਟੈਨਿੰਗ ਦਾ ਇਲਾਜ਼ (Aloe vera, tomato and red lentil (Masoor daal) face pack as home remedy to cure tanning)

ਇਹ ਬਹੁਤ ਹੀ ਅਸਰਦਾਰ ਫੇਸ ਪੈਕ ਹੈ ਚਿਹਰੇ ਅਤੇ ਮੱਥੇ ਤੋਂ ਟੈਨਿੰਗ ਨੂੰ ਠੀਕ ਕਰਨ ਲਈ। ਮਸਰ ਦੀ ਦਾਲ (red lentil/ masoor dal) ਚਿਹਰੇ ਨੂੰ ਸਾਫ਼ ਕਰ ਬੁਰੇ ਤੋਂ ਬੁਰਾ ਟੈਨਿੰਗ ਨੂੰ ਵੀ ਠੀਕ ਕਰ ਦਿੰਦੀ ਹੈ। ਇਸ ਪੇਸਟ ਨੂੰ ਬਣਾਉਣ ਲਈ ਮਸਰ ਦੀ ਦਾਲ ਨੂੰ 20 ਮਿੰਟ ਲਈ ਪਾਣੀ ਵਿਚ ਭਿਓ (soak) ਰਖਿਓ ਅਤੇ ਫਿਰ ਇਸ ਨੂੰ ਪੀਸ ਕੇ ਪੇਸਟ ਬਣਾ ਲਿਓ। ਇਸ ਪੇਸਟ ਵਿਚ ਟਮਾਟਰ ਦਾ ਗੁਦਾ (pulp) ਅਤੇ ਐਲੋ ਵੇਰਾ ਦੀ ਜੈਲ ਮਿਲਾ ਲਿਓ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਚਿਹਰੇ ਅਤੇ ਗਰਦਨ ਉਤੇ ਲਗਾ ਕੇ 20 ਮਿੰਟ ਲਈ ਰੱਖਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਦਲੀਆ ਅਤੇ ਮਲਾਈ ਦਾ ਫੇਸ ਪੈਕ ਕਰੇ ਟੈਨਿੰਗ ਦਾ ਇਲਾਜ਼ (Oat meal & butter milk exfoliating pack to get rid of sun tan fast)

ਦਲੀਆ ਇਕ ਕੁਦਰਤੀ ਸਕਰਬ ਦਾ ਕੰਮ ਕਰਦਾ ਹੈ ਜਿਸ ਨਾਲ ਕਾਲੇ ਅਤੇ ਮਰੇ ਹੋਏ ਸੇਲਸ ਸਾਫ਼ ਹੁੰਦੇ ਹਨ ਅਤੇ ਮਲਾਈ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਮੁਲਾਇਮ ਬਣਾਉਂਦਾ ਹੈ। ਮਲਾਈ ਨਾਲ ਚਿਹਰੇ ਦੇ ਘਾਵ ਵੀ ਠੀਕ ਹੁੰਦੇ ਹਨ। ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚ ਦਲੀਆ, 3 ਚਮਚ ਮਲਾਈ ਦੇ ਲੈ ਲਿਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਉਤੇ ਲਗਾਓ। ਇਸ ਨੂੰ ਲਗਾ ਕੇ ਥੋੜੇ ਦੇਰ ਹਲਕੀ ਹਲਕੀ ਉਂਗਲੀਆਂ ਨਾਲ ਗੋਲਾਈ (circular motion) ਵਿਚ ਮਾਲਿਸ਼ ਕਰਿਓ। 15 ਮਿੰਟ ਬਾਅਦ ਪਾਣੀ ਨਾਲ ਧੋ ਲਿਓ।

ਆਲੂ ਅਤੇ ਨਿੰਬੂ ਦਾ ਜੂਸ ਦਾ ਫੇਸ ਪੈਕ ਕਰੇ ਟੈਨਿੰਗ ਦਾ ਇਲਾਜ਼ (Potato & lemon juice face pack to remove tan)

ਆਲੂ ਦੇ ਵਿਚ ਬਹੁਤ ਜਿਆਦਾ ਮਾਤਰਾ ਵਿਚ ਵਿਟਾਮਿਨ (vitamins), ਖਣਿਜ (minerals), ਪ੍ਰੋਟੀਨ (protiens) ਅਤੇ ਫਾਇਬਰ (fibres) ਹੁੰਦੇ ਹਨ ਜਿਸ ਨਾਲ ਚਿਹਰੇ ਦੀਆਂ ਸ਼ਾਈਆਂ (blemishes), ਕਾਲਾਪਨ ਠੀਕ ਹੁੰਦਾ ਹੈ। ਇਹ ਚਿਹਰੇ ਨੂੰ ਠੰਡਕ ਵੀ ਦਿੰਦਾ ਹੈ। ਆਲੂ ਅਤੇ ਨਿੰਬੂ ਦੇ ਜੂਸ ਨੂੰ ਮਿਲਾ ਕੇ ਚਿਹਰੇ ਤੇ ਲੱਗਾ ਕੇ ਕੁਛ ਦੇਰ ਰੱਖੋ ਅਤੇ 40 ਮਿੰਟ ਬਾਦ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਸਟ੍ਰਾਬੈਰੀ ਅਤੇ ਦੁੱਧ ਦੀ ਕਰੀਮ ਨਾਲ ਕਰੋ ਟੈਨਿੰਗ ਨੂੰ ਜਲਦੀ ਦੂਰ (Strawberry & milk cream pack for quick tan removal)

ਸਟ੍ਰਾਬੈਰੀ (strawberries) ਵਿਚ ਅਜਿਹੇ ਗੁਣ ਮੌਜੂਦ ਹਨ ਜਿਸ ਨਾਲ ਚਿਹਰੇ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ ਅਤੇ ਕਾਲੇ ਦਾਗ, ਧੱਬੇ, ਸ਼ਾਈਆਂ (freckles) ਆਦਿ ਹਰ ਤਰ੍ਹਾਂ ਦੇ ਨਿਸ਼ਾਨ ਨੂੰ ਠੀਕ ਕਰਦਾ ਹੈ। ਇਸ ਫੇਸ ਪੈਕ ਨੂੰ ਬਣਾਉਣ ਲਈ 4 ਪੀਸੇ (mashed) ਹੋਏ ਸਟ੍ਰਾਬੈਰੀ ਲੈ ਲਿਓ ਅਤੇ ਉਸ ਵਿਚ 2 ਚਮਚ ਦੁੱਧ ਦੀ ਕਰੀਮ ਦੇ ਮਿਲਾ ਲਿਓ। ਇਸ ਪੇਸਟ ਨੂੰ ਪੂਰੇ ਚਿਹਰੇ ਤੇ ਲਗਾ ਕੇ 30 ਮਿੰਟ ਲਈ ਰੱਖਿਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਦੁੱਧ ਦਾ ਪਾਊਡਰ, ਸ਼ਹਿਦ ਅਤੇ ਬਦਾਮ ਦਾ ਤੇਲ ਦਾ ਫੇਸ ਪੈਕ ਕਰੇ ਟੈਨਿੰਗ ਦਾ ਘਰੇਲੂ ਉਪਚਾਰ (Milk powder, honey & almond oil face pack as home remedy to get rid of tanning)

ਦੁੱਧ ਦੇ ਪਾਊਡਰ ਵਿਚ ਚਮੜੀ ਨੂੰ ਨਮੀ ਦੇਣ (moisturiser) ਵਾਲੇ ਗੁਣ ਹਨ ਜਿਸ ਨਾਲ ਟੈਨਿੰਗ ਦਾ ਅਸਰ ਘੱਟ ਜਾਂਦਾ ਹੈ ਅਤੇ ਚਮੜੀ ਨੂੰ ਸਾਫ਼ ਮਹਿਸੂਸ ਹੁੰਦਾ ਹੈ। ਇਸ ਫੇਸ ਪੈਕ ਨੂੰ ਤਿਆਰ ਕਰਨ ਲਈ 2 ਚਮਚ ਦੁੱਧ ਦੇ ਪਾਊਡਰ (milk powder) ਦੇ ਲੈ ਲਿਓ ਅਤੇ ਉਸ ਵਿਚ 1 ਚਮਚ ਸ਼ਹਿਦ (honey) ਮਿਲਾ ਕੇ ਕੁਛ ਬੂੰਦਾਂ ਬਦਾਮ ਦੇ ਤੇਲ (almond oil) ਦੀਆਂ ਵੀ ਮਿਲਾ ਲਿਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਤੇ ਲਗਾਇਓ ਅਤੇ 20 ਮਿੰਟ ਤਕ ਲਗਾ ਰਹਿਣ ਦਿਓ। ਬਾਅਦ ਵਿਚ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਿਓ।

ਕੇਸਰ ਅਤੇ ਤਾਜ਼ੀ ਮਲਾਈ ਦਾ ਫੇਸ ਪੈਕ ਕਰੇ ਟੈਨਿੰਗ ਦਾ ਕੁਦਰਤੀ ਇਲਾਜ਼ (How to remove tan naturally with saffron & fresh cream face pack)

ਕੇਸਰ ਬਹੁਤ ਹੀ ਪੁਰਾਣੇ ਸਮੇ ਤੋਂ ਚਮੜੀ ਦੀ ਦੇਖ ਭਾਲ ਲਈ ਵਰਤਿਆ ਜਾ ਰਿਹਾ ਹੈ। ਇਸ ਨਾਲ ਚਿਹਰੇ ਖਿਲੇਆ (brighten), ਨਿਖਰਿਆ (tonned) ਲਗਦਾ ਹੈ ਅਤੇ ਇਸ ਨਾਲ ਕੀਲ, ਮੁਹਾਸੇ ਵੀ ਨਹੀਂ ਹੁੰਦੇ। ਇਸ ਨੂੰ ਲਗਾਉਣ ਲਈ ਦੁੱਧ ਜਾਂ ਮਲਾਈ ਵਿਚ ਥੋੜੀ ਕੇਸਰ ਨੂੰ ਮਿਲਾ ਲਿਓ ਅਤੇ ਇਸ ਨੂੰ ਚਿਹਰੇ ਉਤੇ ਲਗਾ ਲਿਓ। ਇਸ ਨੂੰ ਘੱਟ ਤੋਂ ਘੱਟ 20 ਮਿੰਟ ਲਗਾ ਰਹਿਣ ਦਿਓ ਤਾਂ ਜੋ ਕਿ ਇਹ ਸੁੱਕ ਜਾਵੇ। ਬਾਅਦ ਵਿਚ ਪਾਣੀ ਨਾਲ ਚਿਹਰੇ ਨੂੰ ਧੋ ਲਿਓ।

ਕੁਝ ਘਰੇਲੂ ਨੁਸਖੇ ਚਮੜੀ ਨੂੰ ਟੈਨਿੰਗ ਤੋਂ ਬਚਾਉਣ ਲਈ (Home remedies to protect skin from tanning)

ਟਮਾਟਰ ਅਤੇ ਮਸਰ ਦੀ ਦਾਲ ਦਾ ਫੇਸ ਪੈਕ ਕਰੇ ਟੈਨਿੰਗ ਠੀਕ (Use of Red lentil and tomato face pack as a home remedy to cure tanning)

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੇ ਮਸਰ ਦੀ ਦਾਲ (red lentils) ਜੋ ਕਿ ਬੜੀ ਆਸਾਨੀ ਨਾਲ ਤੁਹਾਨੂੰ ਆਪਣੀ ਰਸੋਈ ਵਿਚ ਮਿਲ ਜਾਵੇਗੀ, ਟੈਨਿੰਗ ਨੂੰ ਜਲਦੀ ਠੀਕ ਕਰਨ ਵਿਚ ਬਹੁਤ ਅਸਰਦਾਰ ਹੈ। ਇਸ ਨੁਸਖੇ ਨੂੰ ਕਰਨ ਲਈ ਮਸਰ ਦੀ ਦਾਲ ਨੂੰ ਰਾਤ ਭਰ ਪਾਣੀ ਵਿਚ ਭਿਓ ਕੇ ਰਖਿਓ (soak it over night) ਅਤੇ ਸਵੇਰੇ ਇਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਿਓ। ਫਿਰ ਇਸ ਵਿਚ ਟਮਾਟਰ ਦਾ ਗੁਦਾ ਮਿਲਾ ਲਿਓ ਅਤੇ ਚੰਗੀ ਤਰ੍ਹਾਂ ਘੋਲ ਕੇ ਪੇਸਟ ਤਿਆਰ ਕਰ ਲਿਓ। ਇਸ ਪੇਸਟ ਨੂੰ ਪੂਰੇ ਚਿਹਰੇ ਉਤੇ ਲਗਾ ਕੇ ਰੱਖਿਓ। ਧਿਆਨ ਰਖਿਓ ਕੇ ਇਸ ਪੇਸਟ ਨੂੰ ਬੁਲ੍ਹਾਂ (lips) ਅਤੇ ਅੱਖਾਂ (eyes) ਤੇ ਨਾ ਲਗਾਇਓ। 10 ਮਿੰਟ ਲਗਾ ਰਹਿਣ ਦਿਓ ਅਤੇ ਬਾਅਦ ਵਿਚ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਿਓ।

ਦਲੀਆ ਅਤੇ ਐਲੋ ਵੇਰਾ ਦਾ ਫੇਸ ਪੈਕ (Oatmeal and aloe vera face pack for curing sun tan)

ਅਸੀਂ ਸਾਰੇ ਦਲੀਏ (oats) ਦੇ ਬਣੇ ਅਲੱਗ ਅਲੱਗ ਸੇਹਤਮੰਦ ਖਾਣੇ ਬਾਰੇ ਤਾਂ ਜਾਂਦੇ ਹੀ ਹਾਂ। ਇਸ ਦਲੀਏ ਦੇ ਬਣੇ ਫੇਸ ਪੈਕ ਨਾਲ ਚਿਹਰੇ ਦੀ ਦੇਖ ਭਾਲ ਵੀ ਕੀਤੀ ਜਾਂ ਸਕਦੀ ਹੈ। ਐਲੋ ਵੇਰਾ ਦੇ ਜੈਲ ਇਸ ਪੈਕ ਵਿਚ ਹੋਰ ਵੀ ਜਿਆਦਾ ਅਸਰ ਵਧਾ ਦਿੰਦਾ ਹੈ। ਇਸ ਪੈਕ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੋਵੇਗਾ 2 ਚਮਚ ਦਲੀਆ ਅਤੇ 3 ਚਮਚ ਐਲੋ ਵੇਰਾ ਦੀ ਜੈਲ। ਇਨ੍ਹਾਂ ਦੋਹਾਂ ਨੂੰ ਇਕ ਕਟੋਰੇ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਿਓ। ਕੁਛ ਦੇਰ ਮਿਲਾ ਕੇ ਰੱਖੋ ਅਤੇ ਬਾਅਦ ਵਿਚ ਅਪਣੇ ਚਿਹਰੇ ਉਤੇ ਲਗਾ ਕੇ ਮਾਲਿਸ਼ ਕਰਿਓ। ਦਲੀਆ ਚਮੜੀ ਦੇ ਮਰੇ ਹੋਏ ਸੇਲਸ ਨੂੰ ਸਾਫ਼ ਕਰਦਾ ਹੈ ਅਤੇ ਐਲੋ ਵੇਰਾ ਠੰਡਕ ਦਿੰਦਾ ਹੈ।

ਕੇਸਰ ਅਤੇ ਤਾਜ਼ੀ ਮਲਾਈ ਦਾ ਫੇਸ ਪੈਕ ਕਰੇ ਟੈਨਿੰਗ ਦਾ ਕੁਦਰਤੀ ਇਲਾਜ਼ (How to remove tan naturally with saffron & fresh cream face pack)

ਕੇਸਰ ਬਹੁਤ ਹੀ ਪੁਰਾਣੇ ਸਮੇ ਤੋਂ ਚਮੜੀ ਦੀ ਦੇਖ ਭਾਲ ਲਈ ਵਰਤਿਆ ਜਾ ਰਿਹਾ ਹੈ। ਤੁਸੀਂ ਇਸ ਪੈਕ ਨੂੰ ਘਰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਇਸ ਪੈਕ ਨਾਲ ਤੁਹਾਡੇ ਚਿਹਰੇ ਤੇ ਟੈਨਿੰਗ ਦਾ ਇਕ ਵੀ ਨਿਸ਼ਾਨ ਨਹੀਂ ਬਚੇਗਾ। 2-3 ਚਮਚ ਮਲਾਈ ਦੇ ਲੈ ਲਿਓ ਅਤੇ ਕੁਝ ਕੇਸਰ ਲੈ ਲਿਓ ਅਤੇ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਿਓ। ਇਸ ਨੂੰ ਪੂਰੇ ਚਿਹਰੇ ਉਤੇ ਲਗਾਇਓ ਅਤੇ 30 ਮਿੰਟ ਤਕ ਲਗਾ ਰਹਿਣ ਦਿਓ। ਬਾਅਦ ਵਿਚ ਪਾਣੀ ਨਾਲ ਸਾਫ਼ ਕਰ ਲਿਓ।

ਪੱਤਾ ਗੋਭੀ ਨਾਲ ਟੈਨਿੰਗ ਦਾ ਕਰੋ ਇਲਾਜ਼ (Use of Cabbage leaves as a home remedy for protecting skin from sun tan)

ਬਹੁਤ ਹੀ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਪੱਤਾ ਗੋਭੀ (cabbage leaves) ਦੇ ਨਾਲ ਵੀ ਟੈਨਿੰਗ ਦਾ ਇਲਾਜ਼ ਕੀਤਾ ਜਾਂ ਸਕਦਾ ਹੈ। ਉਂਜ ਤਾਂ ਇਸ ਨੁਸਖੇ ਨੂੰ ਘੱਟ ਵਰਤਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਨੁਸਖੇ ਨੂੰ ਕਰੋ ਤਾਂ ਤੁਹਾਨੂੰ ਬਹੁਤ ਜਲਦੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਲਈ ਤੁਹਾਨੂੰ ਪੱਤਾ ਗੋਭੀ ਦੇ 2 ਪੱਤੇ ਚਾਹੀਦੇ ਹਾਂ ਅਤੇ ਉਨ੍ਹਾਂ ਨੂੰ ਫਰਿਜ (fridge) ਵਿਚ ਕੁਝ ਦੇਰ ਲਈ ਰਖਿਓ। ਜਦ ਚੰਗੀ ਤਰ੍ਹਾਂ ਪੱਤੇ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਚਿਹਰੇ ਉਤੇ ਰੱਖ ਕੇ ਚਿਹਰੇ ਨੂੰ ਢੱਕ (cover) ਲਿਓ।  ਇਸ ਨੂੰ 20 ਮਿੰਟ ਤਕ ਰਖਿਓ। ਥੋੜੀ ਦੇਰ ਬਾਅਦ ਫਿਰ ਦੂਜੇ ਠੰਡੇ ਪੱਤੇ ਲੈ ਕੇ ਚਿਹਰੇ ਉਤੇ ਰਖਿਓ। ਇਸ ਨੁਸਖੇ ਨਾਲ ਟੈਨਿੰਗ ਠੀਕ ਹੋ ਜਾਵੇਗੀ।

ਬਦਾਮ ਅਤੇ ਦੁੱਧ ਨਾਲ ਕਰੋ ਟੈਨਿੰਗ ਦੂਰ (Almond and milk remedy for sun tan)

ਬਦਾਮ ਚਿਹਰੇ ਲਈ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਗਿਰੀ (nuts) ਹੈ। ਜੇਕਰ ਤੁਸੀਂ ਟੈਨਿੰਗ ਤੋਂ ਅਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਦਾਮ ਅਤੇ ਦੁੱਧ ਦਾ ਨੁਸਖਾ ਬਹੁਤ ਅਸਰਦਾਰ ਹੈ। 4-5 ਬਦਾਮ ਦੀਆਂ ਗਿਰੀਆਂ ਲੈ ਲਿਓਂ ਤੇ ਰਾਤ ਭਰ ਪਾਣੀ ਵਿਚ ਭਿਓ ਕੇ ਰਖਿਓ। ਸਵੇਰੇ ਇਸ ਦਾ ਦਰਦਰ (granules) ਪੇਸਟ ਬਣਾ ਲਿਓ। ਫਿਰ ਇਸ ਵਿਚ 2 ਚਮਚ ਦੁੱਧ ਦੇ ਮਿਲਾ ਲਿਓ। ਇਸ ਪੇਸਟ ਨੂੰ ਪੂਰੇ ਚਿਹਰੇ ਉਤੇ ਲਗਾ ਕੇ ਉਂਗਲੀਆਂ ਨਾਲ ਗੋਲ ਗੋਲ ਘੁਮਾ (circular motion) ਕੇ ਮਸਾਜ ਕਰਿਓ। 20 ਮਿੰਟ ਰੱਖਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲਿਓ।

ਟੈਨਿੰਗ ਦੂਰ ਕਰਨ ਲਈ ਕੱਚੇ ਪਪੀਤੇ ਦਾ ਫੇਸ ਪੈਕ (Raw papaya tan pack to protect skin from tanning)

ਪਪੀਤਾ ਟੈਨਿੰਗ ਨੂੰ ਠੀਕ ਕਰਨ ਵਿਚਬਹੁਤ ਮਦਦ ਕਰਦਾ ਹੈ। ਇਸ ਲਈ ਇਕ ਕੱਚਾ ਪਪੀਤਾ (raw papaya) ਲੈ ਲਿਓ। 1/4th ਹਿਸਾ ਲੈ ਕੇ ਉਸ ਦੇ ਛੋਟੇ ਛੋਟੇ ਟੁਕੜੇ ਕਰ ਲਿਓ ਅਤੇ ਮਿਕਸੀ ਵਿਚ ਪੀਸ ਕੇ ਗੁਦਾ (pulp) ਤਿਆਰ ਕਰ ਲਿਓ। ਫਿਰ ਇਸ ਨੂੰ ਅਪਣੇ ਪੂਰੇ ਚਿਹਰੇ ਉਤੇ ਲਗਾ ਲਿਓ ਅਤੇ ਸੁੱਕਣ ਲਈ ਛੱਡ ਦਿਓ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਚਿਹਰਾ ਸਾਫ਼ ਕਰ ਲਿਓ। ਇਸ ਨੂੰ ਲਗਾਉਣ ਨਾਲ ਟੈਨਿੰਗ ਠੀਕ ਹੋ ਜਾਵੇਗੀ ਅਤੇ ਫਰਕ ਨਜ਼ਰ ਆਵੇਗਾ।

ਅਨਾਨਾਸ ਅਤੇ ਸ਼ਹਿਦ ਦਾ ਫੇਸ ਪੈਕ ਕਰੇ ਟੈਨਿੰਗ ਦਾ ਇਲਾਜ਼ (Pineapple and honey face pack to get rid of sun tan)

ਅਨਾਨਾਸ ਬਹੁਤ ਲੋਕਾਂ ਦਾ ਚਹਿਤਾ (favourite) ਫਲ ਹੈ। ਇਸ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰੇ ਵਿੱਚ ਚਮਕ ਆ ਜਾਂਦੀ ਹੈ ਅਤੇ ਚਿਹਰੇ ਖੂਬਸੂਰਤ ਹੁੰਦਾ ਹੈ। ਇਸ ਵਿਚ ਵਿਟਾਮਿਨ ਸੀ (vitamin C) ਦੀ ਜਿਆਦਾ ਮਾਤਰਾ ਹੋਣ ਕਰਕੇ ਇਹ ਚਮੜੀ ਨੂੰ ਜਵਾਨ ਰੱਖਦੀ ਹੈ (prevents skin aging)। ਤੁਸੀਂ ਅਨਾਨਾਸ ਦੇ ਗੁਦੇ (pine apple pulp) ਵਿਚ ਥੋੜਾ ਸ਼ਹਿਦ (honey) ਮਿਲਾ ਕੇ ਪੂਰੇ ਚਿਹਰੇ ਉਤੇ ਲਗਾਇਓ ਅਤੇ 20 ਮਿੰਟ ਤਕ ਲਗਾ ਰਹਿਣ ਦਿਓ। ਬਾਅਦ ਵਿਚ ਠੰਡੇ ਪਾਣੀ ਨਾਲ ਸਾਫ਼ ਕਰ ਲਿਓ। ਚਿਹਰੇ ਤੇ ਚਮਕ (brightness) ਅਤੇ ਟੈਨਿੰਗ ਵਿਚ ਆਇਆ ਫਰਕ ਤੁਹਾਨੂੰ ਨਜ਼ਰ ਆਵੇਗਾ।

Comments

Popular posts from this blog

स्‍किन की चमक बढ़ाने के लिए मनुका शहद से तैयार इन फेस पैक का करें प्रयोग

लम्बे घने और चमकदार बाल पाने का नेचुरल तरीका

पिंपल्स का नहीं रहेगा नामोनिशान, त्वचा के लिए 8 घरेलू समाधान