ਤੁਰੰਤ ਗੋਰਾਪਨ ਪਾਉਣ ਦੇ ਕੁਝ ਘਰੇਲੂ ਨੁਸਖੇ

ਹਰ ਔਰਤ ਇਹ ਚਾਹੁੰਦੀ ਹੈ ਕਿ ਉਹ ਗੋਰੀ ਦਿਖੇ ਅਤੇ ਚਿਹਰੇ ਤੇ ਰੌਣਕ ਅਤੇ ਨਿਖਾਰ ਬਣਿਆ ਰਹੇ, ਖਾਸ ਤੌਰ  ਤੇ ਜਦ ਪਰਿਵਾਰ ਵਿਚ ਕੋਈ ਪਾਰਟੀ ਜਾਂ ਵਿਆਹ ਹੋਵੇ। ਬਾਜ਼ਾਰ ਵਿਚ ਤੁਰੰਤ ਗੋਰੇ ਹੋਣ ਲਈ ਕਈ ਤਰ੍ਹਾਂ ਦੀਆਂ ਕਰੀਮ ਮਿਲਦੀਆਂ ਹਨ। ਇਹ ਕਰੀਮ ਗੋਰਾਪਨ ਤਾਂ ਦਿੰਦਿਆਂ ਹਨ ਪਰ ਨਾਲ ਹੀ ਚਮੜੀ ਤੇ ਨੁਕਸਾਨ ਵੀ ਕਰ ਜਾਂਦੀਆਂ ਹਨ। ਅਜਕਲ ਹਰ ਇਸੇ ਨੂੰ ਸਬ ਕੁਝ ਜਲਦੀ ਚਾਹੀਦਾ ਹੈ। ਇਸ ਲਈ ਗੋਰੇ ਹੋਣ ਲਈ ਵੀ ਉਹ ਜਿਆਦਾ ਰੁੱਕ ਨਹੀਂ ਸਕਦੇ ਅਤੇ ਬਿਨਾ ਸੋਚੇ ਸਮਝੇ ਬਾਜ਼ਾਰ ਦੇ ਰਸਾਇਣ ਭਰੇ ਉਤਪਾਦਾਂ (chemical products) ਨੂੰ ਖਰੀਦ ਕੇ ਚਿਹਰੇ ਤੇ ਲਗਾ ਲੈਂਦੇ ਹਨ। ਇਸ ਲਈ ਜਲਦੀ ਗੋਰੇ ਹੋਣ ਲਈ ਘਰ ਦੇ ਤਿਆਰ ਨੁਸਖੇ ਵਰਤਣਾ ਜਿਆਦਾ ਲਾਭ ਕਰਦਾ ਹੈ ਅਤੇ ਚਮੜੀ ਉਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ।

ਕਿ ਤੁਸੀਂ ਘਰ ਦੇ ਨੁਸਖੇ ਨਾਲ ਆਪਣੇ ਰੰਗ ਨੂੰ ਗੋਰਾ ਕਰਨਾ ਚਾਹੁੰਦੇ ਹੋ? ਸੁੰਦਰ ਅਤੇ ਗੋਰੀ ਤਵਚਾ (skin tone) ਰਾਤੋਂ ਰਾਤ ਨਹੀਂ ਮਿਲਦੀ। ਇਸ ਲਈ ਤੁਹਾਨੂੰ ਸਬ ਕਦਮ ਅਪਨਾ ਕੇ ਨੁਸਖੇ ਨੂੰ ਨਿਯਮ ਅਨੁਸਾਰ ਕਰਨੇ ਪੈਣੇ । ਕੁਛ ਬਹੁਤ ਹੀ ਆਸਾਨ ਅਤੇ ਲਗਾਤਾਰ ਕਰਨ ਵਾਲੇ ਨੁਸਖੇ ਨਾਲ ਤੁਸੀਂ ਗੋਰਾ ਰੰਗ ਪਾ ਸਕਦੇ ਹੋ ਅਤੇ ਆਕਰਸ਼ਕ ਦਿੱਖ ਸਕਦੇ ਹੋ। ਅਜਿਹੇ ਕੁਛ ਰੁਟੀਨ (routine) ਹੇਠਾਂ ਦਿਤੇ ਗਏ ਹਨ।

ਤੁਰੰਤ ਨਿਖਾਰ ਪਾਉਣ ਲਾਇ ਕੁਝ ਨੁਸਖੇ ਅਤੇ ਸੁਝਾਓ (Tips to get instant fairness)

ਬਾਹਰ ਜਾ ਕੇ ਘਰ ਵਾਪਿਸ  ਆਉਣ ਤੇ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਕਲਿੰਸਰ (cleanser) ਨਾਲ ਸਾਫ਼ ਕਰੋ ਤਾਂ ਜੋ ਸਾਰੀ ਧੂਲ, ਮਿੱਟੀ ਅਤੇ ਹੋਰ ਗੰਦਗੀ ਚਮੜੀ ਤੋਂ ਉਤਰ ਜਾਵੇ।
ਜਿਸ ਕੰਪਨੀ ਦਾ ਕਲਿੰਸਰ ਵਰਤਿਆ ਹੈ ਉਸੇ ਕੰਪਨੀ ਦਾ ਟੋਨਰ (toner) ਵਰਤੋਂ।
ਇਨ੍ਹਾਂ ਦੋਹਾਂ ਨਾਲ ਚਿਹਰੇ ਸਾਫ਼ ਕਰਨ ਤੋਂ ਬਾਅਦ ਚਿਹਰੇ ਤੇ ਕਰੀਮ ਲਗਾਓ ਤਾਂ ਜੋ ਚਮੜੀ ਨੂੰ ਨਮੀ (moisturiser) ਮਿਲੇ।
ਆਪਣੇ ਚਿਹਰੇ ਨੂੰ ਸਕਰਬ ਨਾਲ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਤਾ ਜੋ ਮਰੇ ਹੋਏ ਸੇਲਸ (dead cells) ਉਤਰ ਜਾਣ ਅਤੇ ਨਵੇਂ ਸੇਲਸ ਬਣਨ ਦਾ ਵਿਕਾਸ ਦਰ ਤੇਜ਼ ਹੋਵੇ। ਜੇਕਰ ਤੁਹਾਡੀ ਚਮੜੀ ਰੁੱਖੀ ਅਤੇ ਬੇਜਾਨ ਕਿਸਮ ਦੀ ਹੈ (dry and rough skin) ਤਾਂ ਖੜਮਾਨੀ (apricot scrub) ਵਾਲਾ ਸਕਰਬ ਵਰਤਣਾ ਚਾਹੀਦਾ ਹੈ। ਹਫਤੇ ਵਿਚ ਦੋ ਬਾਰ ਸਕਰਬ ਕਰਨਾ ਚਾਹੀਦਾ ਹੈ ਜਿਸ ਨਾਲ ਚਿਹਰੇ ਦੇ ਸ਼ਿਦਰ (skin pore)  ਖੁਲਦੇ ਹਨ ਅਤੇ ਚਮੜੀ ਠੀਕ ਤਰ੍ਹਾਂ ਸਾਹ (breathe) ਲੈ ਪਾਂਦੀ ਹੈ।
ਬਹੁਤ ਜਿਆਦਾ ਮਾਤਰਾ ਵਿਚ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਤਾਕਿ ਚਮੜੀ ਵਿਚ ਪਾਣੀ ਦੀ ਕਮੀ ਨਾ ਹੋਵੇ (hydrated) ਅਤੇ ਨਮੀ ਬਣੀ ਰਹੇ। ਬਹੁਤ ਲੋਕਾਂ ਨੂੰ, ਖਾਸ ਤੋਰ ਤੇ ਔਤਾਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਪਾਣੀ ਘੱਟ ਪੀਂਦਿਆਂ ਹਨ। ਇਸ ਨਾਲ ਚਿਹਰੇ ਬੇਜਾਨ (dull) ਦਿਖਣ ਲਗਦਾ ਹੈ। ਇਸ ਲਈ ਖੂਬਸੂਰਤ ਰਹਿਣ ਲਈ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਚਾਹੀਦਾ ਹੈ।
ਆਪਣੀ ਚਮੜੀ ਨੂੰ ਧੁੱਪ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਘਰ ਤੋਂ ਬਾਹਰ ਨਿਕਲਣ ਤੋਂ 20 ਮਿੰਟ ਪਹਿਲਾ ਅਪਣੇ ਚਿਹਰੇ ਅਤੇ ਬਾਹਾਂ ਉਤੇ ਸਨਸਕ੍ਰੀਨ ਲੋਸ਼ਨ (sunscreen lotion)  ਲਗਾ ਲੈਣਾ ਚਾਹੀਦਾ ਹੈ। ਸੂਰਜ ਤੋਂ ਨਿਕਲੀ ਕਿਰਨਾਂ ਵਿਚ ਯੂ.ਵੀ. (U.V. rays) ਬਹੁਤ ਖਤਰਨਾਕ ਹੁੰਦੀ ਹੈ। ਇਸ ਲਈ ਅਪਣੇ ਚਿਹਰੇ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਸੁਨਕ੍ਰੀਨ ਜਰੂਰ ਲਗਾ ਕੇ ਘਰੋਂ ਬਾਹਰ ਜਾਓ। ਜੇਕਰ ਜਿਆਦਾ ਸਮਾਂ ਲਈ ਬਾਹਰ ਰਹਿਣਾ ਹੈ ਤਾਂ ਲੋਸ਼ਨ ਵਿਚ ਐੱਸ.ਪੀ.ਐਫ . (SPF) ਦੀ ਮਾਤਰਾ ਜਿਆਦਾ ਹੋਣੀ ਚਾਹੀਦੀ  ਹੈ।
ਤੁਰੰਤ ਨਿਖਾਰ ਪਾਉਣ ਕਈ ਘਰੇਲੂ ਨੁਸਖੇ (Home remedies for instant fairness)

ਕੁਛ ਘਰ ਵਿਚ ਆਸਾਨੀ ਨਾਲ ਮਿਲ ਜਾਣ ਵਾਲੇ ਸਮਗਰੀ ( ingredients) ਚਿਹਰੇ ਨੂੰ ਤੁਰੰਤ ਨਿਖਾਰ ਅਤੇ ਗੋਰਾਪਨ ਦੇਣ ਵਿਚ ਬਹੁਤ ਮਦਦ ਕਰਦਿਆਂ ਹਨ। ਕੁਦਰਤੀ ਨੇ ਸਾਨੂੰ ਅਜਿਹੀ ਚੀਜ਼ਾਂ ਬਖਸ਼ਿਆਂ ਹਨ ਜਿਸ ਨਾਲ ਅਸੀਂ ਅਪਣੇ ਆਪ ਨੂੰ ਖੂਬਸੂਰਤ (beautiful) ਅਤੇ ਆਕਰਸ਼ਕ (attractive)  ਬਣਾ ਸਕਦੇ ਹਾਂ। ਬਸ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਵਰਤਿਆ ਜਾ ਸਕੇ। ਕੁਛ ਘਰ ਦੇ ਨੁਸਖੇ ਹੇਠਾਂ ਦਿਤੇ ਗਏ ਹਨ ਜਿਸ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਗੋਰਾ ਰੰਗ ਪਾ ਸਕਦੇ ਹੋ।

ਦੁੱਧ ਦੇ ਨਾਲ ਪਾਓ ਗੋਰੀ ਅਤੇ ਚਮਕਦਾਰ ਚਿਹਰਾ (How to get fairness with milk)

ਕਿ ਤੁਸੀਂ ਕਦੇ ਸੋਚਿਆ ਹੈ ਕਿ ਦੁੱਧ ਨਾਲ ਗੋਰਾ ਰੰਗ ਕਿਵੇਂ ਪਾਇਆ ਜਾ ਸਕਦਾ ਹੈ? ਹਰ ਕਿਸੇ ਦੇ ਘਰ ਵਿਚ ਦੁੱਧ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਇਸ ਨਾਲ ਤੁਸੀਂ ਬਹੁਤ ਜਲਦੀ ਗੋਰੀ ਅਤੇ ਨਿਖਰੀ ਚਮੜੀ ਪਾ ਸਕਦੇ ਹੋ। ਇਸ ਨੁਸਖੇ ਨੂੰ ਕਰਨ ਲਈ 1 ਚਮਚ ਦੁੱਧ ਵਿਚ 1 ਚਮਚ ਸ਼ਾਹਿਦ ਦਾ ਮਿਲਾ ਲਿਓ। ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਿਓ। ਇਸ ਪੇਸਟ ਨੂੰ ਪੂਰੇ ਚਿਹਰੇ ਉਤੇ ਲਗਾ ਲਿਓ ਅਤੇ ਉਂਗਲੀਆਂ ਨਾਲ ਗੋਲ ਗੋਲ ਮਾਲਿਸ਼ ਕਰਿਓ। ਮਾਲਿਸ਼ ਤੋਂ ਬਾਅਦ ਘੱਟ ਤੋਂ ਘੱਟ 15 ਮਿੰਟ ਲਈ ਲਗਾ ਰਹਿਣ ਦਿਓਂ ਅਤੇ ਬਾਅਦ ਵਿਚ ਧੋ ਲਿਓ। ਜੇਕਰ ਤੁਹਾਡੀ ਚਮੜੀ ਰੁੱਖੀ ਕਿਸਮ ਦੀ ਹੈ (ਤਾਂ ਮੱਖਣ  ਵਾਲਾ ਦੁੱਧ (ਇਸਤੇਮਾਲ ਕਰਿਓ। ਤੇਲ ਵਾਲੀ ਚਮੜੀ ਵਾਲੇ ਲੋਕਾਂ ਲਈ ਬਿਨਾ ਮੱਖਣ ਵਾਲਾ ( ਦੁੱਧ ਲਗਾਨਾ ਚਾਹੀਦਾ ਹੈ। ਇਸ ਪੈਕ ਨਾਲ ਤੁਹਾਨੂੰ ਤੁਰੰਤ ਨਿਖਾਰ ਅਤੇ ਗੋਰਾਪਨ ਮਿਲੇਗਾ।

ਅੰਡੇ ਦੇ ਨਾਲ ਪਾਓ ਗੋਰੀ ਨਿਖਰੀ ਚਮੜੀ ਤੁਰੰਤ (Home remedy – Egg for quick fairness)

ਕਈ ਲੋਕਾਂ  ਨੂੰ ਅੰਡੇ ਖਾਣ ਦਾ ਬਹੁਤ ਸ਼ੌਂਕ ਹੁੰਦਾ ਹੈ ਅਤੇ ਊਨਾ ਦੇ ਫਰਿਜ ਵਿਚ ਅੰਡੇ ਮਿਲ ਜਾਣਗੇ । ਕੱਚੇ ਅੰਡੇ ਦੇ ਨਾਲ ਤੁਸੀਂ ਚਿਹਰੇ ਤੇ ਤੁਰਨ ਗੋਰਾਪਨ ਅਤੇ ਨਿਖਾਰ ਲਿਆ ਸਕਦੇ ਹੋ। ਇਸ ਘਰੇਲੂ ਫੇਸ ਪੈਕ ਨੂੰ ਬਣਾਉਣ ਲਈ ਅੰਡਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਫ਼ੈਂਟ (beaten) ਲਿਓ ਤਾਂ ਜੋ ਉਹ ਫੁਲਿਆ ਅਤੇ ਝੱਗਦਾਰ (frothy and fluffy) ਹੋ ਜਾਵੇ। ਇਸ  ਨੂੰ ਅਪਣੇ ਪੂਰੇ ਚਿਹਰੇ ਉਤੇ ਚੰਗੀ ਤਰ੍ਹਾਂ ਲਗਾ ਲਿਓ। ਚੰਗੀ ਤਰ੍ਹਾਂ ਸੁੱਕਣ ਤਕ ਲਗਾ ਰਹਿਣ ਦੀਓ। ਅੰਡੇ ਦੀ ਮੁਸ਼ਕ (smell)  ਬਹੁਤ ਗੰਦੀ ਅਤੇ ਤੇਜ਼ ਹੁੰਦੀ ਹੈ ਜਿਸ ਨਾਲ ਲੋਕੀ ਇਸ ਨੂੰ ਜਿਆਦਾ ਦੇਰ ਲਈ ਲਗਾ ਨਹੀਂ ਸਕਦੇ। ਇਸ ਲਈ ਅੰਡੇ ਵਿਚ ਖੁਸ਼ਬੂਦਾਰ ਤੇਲ (essential oil)  ਦੀ ਕੁਝ ਬੂੰਦਾਂ ਪਾ ਲਿਓ। ਇਸ ਨਾਲ ਅੰਡੇ ਦੀ ਮੁਸ਼ਕ ਖਤਮ ਹੋ ਜਾਵੇਗੀ।

ਗੁਨਗੁਨੇ  ਤੇਲ ਦੀ ਮਾਲਿਸ਼ ਨਾਲ ਲਿਆਓ ਚਿਹਰੇ ਤੇ ਗੋਰਾਪਨ  ਤੁਰੰਤ (Hot oil body massage for fair skin)

ਤੇਲ ਹਮੇਸ਼ਾ ਤੋਂ ਹੀ ਚਮੜੀ ਨੂੰ ਨਮੀ ਅਤੇ ਪੋਸ਼ਣ ਦੇਣ ਲਈ ਜ਼ਰੂਰੀ ਮੰਨਿਆ ਗਿਆ ਹੈ। ਇਸ ਨਾਲ ਤੁਸੀਂ ਤੁਰੰਤ ਨਿਖਾਰ ਅਤੇ ਗੋਰਾਪਨ ਵੀ ਪਾ ਸਕਦੇ ਹੋ। ਘਰ ਵਿਚ ਤੁਹਾਨੂੰ ਕਈ ਕਿਸਮ ਦੇ ਤੇਲ ਆਸਾਨੀ ਨਾਲ ਮਿਲ ਜਾਣਗੇ ਜਿਵੇਂ ਨਾਰੀਅਲ ਦਾ ਤੇਲ (coconut oil) , ਜੈਤੂਨ ਦਾ ਤੇਲ (olive oil)  ,ਬਦਾਮ ਦਾ ਤੇਲ (almond oil)  ,ਆਦਿ । ਇਨ੍ਹਾਂ ਵਿੱਚੋ ਕੋਈ ਵੀ ਤੇਲ ਲੈ ਕੇ ਥੋੜਾ ਗਰਮ ਕਰ ਲਿਓ ਅਤੇ ਹਲਕਾ ਗੁਣਗੁਣਾ (warm) ਹੋਣ ਤੇ ਚਿਹਰੇ ਤੇ ਗੋਲ ਗੋਲ ਦਿਸ਼ਾ ਵਿਚ ( circular motion) ਮਾਲਿਸ਼ ਕਰਿਓ। ਇਸ ਤੇਲ ਨੂੰ ਕੁਝ ਦੇਰ ਲਗਾ ਰਹਿਣ ਦੀਓ ਤਾਂ ਜੋ ਇਹ ਚੰਗੀ ਤਰ੍ਹਾਂ ਚਮੜੀ ਵਿਚ ਰੱਚ (absorbs in the skin) ਜਾਵੇ। ਬਾਅਦ ਵਿਚ ਨਹਾ (shower) ਕੇ ਸਾਫ਼ ਕਰ ਲਿਓ। ਤੇਲ ਦੀ  ਮਾਲਿਸ਼ ਨਾਲ ਖੂਨ ਦਾ ਦੌਰਾ (blood circulation)  ਤੇਜ਼ ਹੁੰਦਾ ਹੈ ਜਿਸ ਨਾਲ ਕਾਲਾਪਨ ਦੂਰ ਹੁੰਦਾ ਹੈ।

ਇਕ ਰਾਤ ਵਿਚ ਹੀ ਗੋਰਾਪਨ ਪਾਓ ਫਲਾਂ ਦੇ ਬਣੇ ਹੋਏ ਫਰੂਟ ਪੈਕ ਦੇ ਨਾਲ (Home remedy to get fairness in one night with a fruit face pack)

ਫਲਾਂ ਦਾ ਸੇਵਨ ਹਮੇਸ਼ਾ ਹੀ ਚਮੜੀ ਅਤੇ ਸਿਹਤ ਲਈ ਫਾਇਦਾ ਕਰਦਾ ਹੈ। ਸਿਟਰਸ ਫ਼ਲ (citrus fruits)  ਵਿਚ ਵਿਟਾਮਿਨ ਸੀ (vitamin C)  ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜਿਸ ਨਾਲ ਚਿਹਰੇ ਉਤੇ ਨਿਖਾਰ ਅਤੇ ਗੋਰਾਪਨ ਆਉਂਦਾ ਹੈ। ਖੀਰਾ (cucumber), ਮੱਖਣ ਫ਼ਲ (avocado) ਅਤੇ ਪਪੀਤਾ ( papaya) ਦਾ ਮੇਲ ਚਿਹਰੇ ਦੀ ਖੂਬਸੂਰਤੀ ਅਤੇ ਰੰਗਤ ਵਿੱਚ ਨਿਖਾਰ ਲਿਆਉਣ ਵਿਚ ਬਹੁਤ ਅਸਰਦਾਰ ਸਾਬਿਤ ਹੁੰਦੇ ਹਨ। ਇਸ ਫੇਸ ਪੈਕ ਨੂੰ ਬਣਾਉਣ ਲਈ ਇਨਾ ਸਬ ਫ਼ਲ ਦਾ ਗੁਦਾ (pulp of fruits) ਇਕੱਠਾ ਕਰ ਲਿਓ ਅਤੇ ਮਲਾਈ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰ ਲਿਓ। ਇਸ ਫੇਸ ਪੈਕ ਨੂੰ ਪੂਰੇ ਚਿਹਰੇ ਉਤੇ ਚੰਗੀ ਤਰ੍ਹਾਂ ਲਗਾ ਕੇ 20 ਮਿੰਟ ਤਕ ਲੱਗਾ ਰਹਿਣ ਦੀਓ ਅਤੇ ਬਾਅਦ ਵਿੱਚ ਗੁਨਗੁਨੇ ਪਾਣੀ (warm water) ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਿਓ। ਜੇਕਰ ਤੁਹਾਡੀ  ਤੇਲ ਵਾਲੀ ਚਮੜੀ ਹੈ (oily skin) ਤਾਂ ਮਲਾਈ ਦਾ ਉਪਯੋਗ ਨਾ ਕਰਿਓ।

ਨਾਰੀਅਲ  ਪਾਣੀ ਨਾਲ ਲਿਆਓ ਗੋਰਾਪਨ ਤੁਰੰਤ (Apply Coconut water to get fast fairness)

ਨਾਰੀਅਲ ਪਾਣੀ ਦੇ ਨਾਲ ਵੀ ਤੁਸੀਂ ਗੋਰੀ, ਨਿਖਰੀ ਅਤੇ ਰੌਣਕ ਭਰੀ ਚਿਹਰੇ ਨੂੰ ਪਾ ਸਕਦੇ ਹੋ। ਜੇਕਰ ਤੁਸੀਂ ਆਪਣੇ ਚਿਹਰੇ ਤੇ ਅੰਦਰੂਨੀ ਨਿਖਾਰ (internal fairness) ਲਿਆਉਣਾ ਚਾਹੰਦੇ ਹੋ ਤਾਂ ਤੁਸੀਂ ਨਾਰੀਅਲ ਪਾਣੀ ਨੂੰ ਦਿਨ ਵਿੱਚ ਦੋ ਬਾਰ ਲਗਾਇਓ । ਨਾਰੀਅਲ ਪਾਣੀ ਨੂੰ ਰੂੰ (cotton) ਦੀ ਮਦਦ ਨਾਲ ਪੂਰੇ ਚਿਹਰੇ ਉਤੇ ਲਗਾਓ ਅਤੇ 15 ਮਿੰਟ ਲੱਗਾ ਰਹਿਣ ਦੀਓ ਤਾਂ ਕਿ ਪਾਣੀ ਚਮੜੀ ਦੇ ਅੰਦਰ ਤੱਕ ਚੱਲ ਜਾਵੇ । ਬਾਅਦ ਵਿੱਚ ਪਾਣੀ ਨਾਲ ਚਿਹਰਾ ਧੋ ਕੇ ਸਾਫ਼ ਕਰ ਲਿਓ।

ਨਿੰਬੂ ਦੇ ਨਾਲ ਤੁਰੰਤ ਗੋਰਾਪਨ ਪਾਓ (How to get instant fairness with lemon)

ਨਿੰਬੂ ,ਚਿਹਰੇ ਦੇ ਨਾਲ ਜੁੜੇ ਕਈ  ਸਮਸਿਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕਾਲੇ ਦਾਗ, ਧੱਬੇ ਅਤੇ ਕਾਲੇ ਘੇਰੇ (dark circles) ਵੀ ਠੀਕ ਹੁੰਦੇ ਹਨ ਅਤੇ ਚਿਹਰੇ ਤੇ ਕੁਦਰਤੀ ਨਿਖਾਰ ਵੀ ਲਿਆਉਂਦਾ ਹੈ। ਇਸ ਘਰੇਲੂ ਨੁਸਖੇ ਨਾਲ ਹਰ ਤਰ੍ਹਾਂ ਦੇ ਨਿਸ਼ਾਨ ਦੂਰ ਹੁੰਦੇ ਹਨ। ਬਸ ਨਿੰਬੂ ਦੇ ਰਸ ਨੂੰ ਚਿਹਰੇ ਉਤੇ ਚੰਗੀ ਤਰ੍ਹਾਂ ਮੱਲ ਕੇ 10 ਮਿੰਟ ਲਈ ਲੱਗਾ ਰਹਿਣ ਦਿਓਂ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਚਿਹਰੇ ਧੋ ਲਿਓ।

ਹਲਦੀ ਨੂੰ ਲੱਗਾ ਕੇ ਪਾਓ ਗੋਰਾ ਚਿਹਰਾ (Get instant fairness with turmeric powder)

ਹਲਦੀ (turmeric) ਨਾ ਹੀ ਸਿਰਫ ਕੀਟਾਣੂ (germs) ਮਾਰਨ ਵਿੱਚ ਮਦਦ ਕਰਦੀ ਹੈ ਬਲਕਿ ਚਮੜੀ ਨਾਲ ਜੁੜੀ ਹੋਰ ਪਰੇਸ਼ਾਨੀਆਂ ਨੂੰ ਵੀ ਠੀਕ ਕਰ ਦਿੰਦੀ ਹੈ। ਜੇਕਰ ਕੋਈ ਚੀਰਾ (cut) ਜਾਂ ਜ਼ਖਮ (wound) ਹੋਇਆ ਹੋਵੇ ਤਾਂ ਹਲਦੀ ਨੂੰ ਲੱਗਾ ਕੇ ਜਾਂ ਖਾਣੇ ਵਿੱਚ ਸ਼ਾਮਿਲ ਕਰ ਕੇ ਜ਼ਖਮ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ। ਹਲਦੀ ਚਿਹਰੇ ਦੀ  ਖੂਬਸੂਰਤੀ ਨੂੰ ਅਤੇ ਰੰਗ ਸਾਫ਼ ਕਰਨ ਵਿੱਚ ਵੀ ਬਹੁਤ ਅਸਰਦਾਰ ਹੈ। ਜੇਕਰ ਤੁਸੀਂ ਤੁਰੰਤ ਅਤੇ ਅੰਦਰੂਨੀ ਗੋਰਾਪਨ ਪਾਉਣਾ ਚਾਹੁੰਦੇ ਹੋ ਤਾਂ 1 ਚਮਚ ਹਲਦੀ ਦਾ ਪਾਊਡਰ ਲੈ ਲਿਓ ਅਤੇ 2-3 ਚਮਚ ਨਿੰਬੂ ਦੇ ਜੂਸ ਦਾ ਪਾ ਲਿਓ। ਚੰਗੀ ਤਰ੍ਹਾਂ ਮਿਲਾ ਕੇ ਇਸ ਪੇਸਟ ਨੂੰ ਪੂਰੇ ਚਿਹਰੇ ਉਤੇ ਲਗਾਇਓ ਅਤੇ 15 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਗੁਨਗੁਨੇ (luke warm) ਪਾਣੀ ਨਾਲ ਧੋ ਲਿਓ।

ਟਮਾਟਰ ਦੇ ਨਾਲ ਕਰੋ ਰੰਗਤ ਨੂੰ ਹਲਕਾ ਅਤੇ ਪਾਓ ਗੋਰਾਪਨ ਤੁਰੰਤ (How to lighten the skin tone with tomato juice)

ਟਮਾਟਰ ਨਾਲ ਚਮੜੀ ਦੀ ਪਰਤ ਤੋਂ ਟੈਨਿੰਗ ਉਤਾਰਨਾ ਬਹੁਤ ਹੀ ਪੁਰਾਣਾ ਨੁਸਖਾ ਹੈ।  ਜੇਕਰ ਤੁਸੀਂ ਪੂਰੇ ਦਿਨ ਧੁੱਪ ਵਿੱਚ ਰਹਿਣ ਤੋਂ ਬਾਅਦ ਚਿਹਰੇ ਤੇ ਹੋਏ ਕਾਲਾਪਨ (tan) ਨੂੰ ਤੁਰੰਤ ਸਾਫ਼ ਕਰਨਾ ਚਾਹੁੰਦੇ ਹੋ ਤਾਂ ਘਰ ਆ ਕੇ ਟਮਾਟਰ ਲੱਗਾ ਲਿਓ, ਅਤੇ ਦੇਖਿਓ ਕਿਵੇਂ ਟੈਨਿੰਗ ਇਕ ਦਮ ਠੀਕ ਹੋ ਜਾਂਦੀ ਹੈ। ਪਰ ਧਿਆਨ ਰਖਿਓ ਕਿਉਂਕਿ ਟਮਾਟਰ ਨਾਲ ਚਿਹਰੇ ਤੇ ਖੁਜਲੀ (itching) ਅਤੇ ਜਲਣ ਹੁੰਦੀ ਹੈ ਜੋ ਕਿ ਚਮੜੀ ਨੂੰ ਠੀਕ ਕਰਨ ਲਈ ਕੁਦਰਤੀ ਹੁੰਦਾ ਹੈ। ਇਹ ਕੁਝ ਦੇਰ ਵਿੱਚ ਠੀਕ ਹੋ ਜਾਂਦੀ ਹੈ ਅਤੇ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ । ਤੁਸੀਂ ਚਾਹੋਂ ਤਾਂ ਟਮਾਟਰ ਦੇ ਜੂਸ ਵਿੱਚ ਥੋੜਾ ਨਿੰਬੂ ਦਾ ਜੂਸ ਵੀ ਮਿਲਾ ਸਕਦੇ ਹੋ ਅਤੇ ਚਿਹਰੇ ਤੇ ਲੱਗਾ ਸਕਦੇ ਹੋ। ਟਮਾਟਰ ਦੇ ਜੂਸ ਵਿੱਚ ਬੇਸਨ (gram flour) ਮਿਲਾ ਕੇ ਲਗਾਉਣ ਨਾਲ ਵੀ ਚਿਹਰਾ ਗੋਰਾ ਹੁੰਦਾ ਹੈ।

ਇਕ ਰਾਤ ਵਿੱਚ ਹੀ ਪਾਓ ਗੋਰਾਪਨ ਦਹੀ ਦੇ ਨਾਲ (Yogurt packs for fairness in a night)

ਜਲਦੀ ਗੋਰਾਪਨ ਅਤੇ ਨਿਖਰਿਆ ਚਿਹਰਾ ਪਾਉਣ ਦਾ ਇਹ ਘਰੇਲੂ ਨੁਸਖਾ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ।ਇਸ ਨੁਸਖੇ ਨੂੰ ਜਰੂਰ ਕਰ ਕੇ ਦੇਖੋ ਅਤੇ ਇਕ ਦਿਨ ਵਿੱਚ ਹੀ ਗੋਰਾਪਨ ਪਾਓ। ਤੁਸੀਂ ਬੜੀ ਆਸਾਨੀ ਨਾਲ ਘਰ ਵਿੱਚ ਹੀ ਦਹੀਂ (yogurt) ਜਮਾ ਸਕਦੇ ਹੋ। ਇਸ ਲਈ ਤੁਸੀਂ ਦੁੱਧ ਵਿੱਚ ਥੋੜਾ ਜਿਹਾ ਨਿੰਬੂ ਦਾ ਜੂਸ ਮਿਲਾ ਕੇ ਰਾਤ ਭਰ ਜਮਣ ਲਈ ਰੱਖ ਦੇਣਾ ਹੈ। ਤੁਹਾਨੂੰ ਬਾਜ਼ਾਰ ਵਿੱਚ ਵੀ ਦਹੀਂ ਆਸਾਨੀ ਨਾਲ ਮਿਲ ਜਾਵੇਗਾ। 1 ਚਮਚ ਦਹੀਂ ਲੈ ਲਿਓ ਅਤੇ ਉਸ ਵਿੱਚ 1 ਚਮਚ ਸ਼ਾਹਿਦ (honey) ਦਾ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਿਓ ਅਤੇ ਪੇਸਟ ਬਣਾ ਲਿਓ। ਇਸ ਪੇਸਟ ਨੂੰ ਪੂਰੇ ਚਿਹਰੇ ਉਤੇ ਚੰਗੀ ਤਰ੍ਹਾਂ ਲੱਗਾ ਲਿਓਂ ਤੇ 20 ਮਿੰਟ ਤੱਕ ਲੱਗਾ ਰਹਿਣ ਦੀਓ। ਬਾਅਦ ਵਿੱਚ ਚਿਹਰੇ ਨੂੰ ਗੁਨਗੁਨੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਗੁਲਾਬ ਜਲ ਲਿਆਵੇ ਚਿਹਰੇ ਤੇ ਕੁਦਰਤੀ  ਨਿਖਾਰ ਅਤੇ ਗੋਰਾਪਨ ਤੁਰੰਤ (Use of Rose water packs as a home remedy for quick fairness)

ਗੁਲਾਬ ਜਲ ਨਾਲ ਚਿਹਰੇ ਤੇ ਨਿਖਾਰ ਅਤੇ ਗੋਰਾਪਨ ਲਿਆਉਣਾ ਇਕ ਬਹੁਤ ਹੀ ਪੁਰਾਣਾ ਘਰ ਦਾ ਨੁਸਖਾ ਹੈ। ਤੁਹਾਨੂੰ ਗੁਲਾਬ ਜਲ ਬਹੁਤ ਆਸਾਨੀ ਦੇ  ਨਾਲ ਬਾਜ਼ਾਰ ਵਿੱਚ ਮਿਲ ਜਾਵੇਗਾ। ਇਸ ਨੂੰ ਰੂੰ (cotton) ਵਿੱਚ ਭਿਓ ਲਿਓ ਅਤੇ ਰੂੰ ਦੀ ਮਦਦ ਨਾਲ ਪੂਰੇ  ਚਿਹਰੇ ਉਤੇ  ਲੱਗਾ ਲਿਓ । ਗੁਲਾਬ ਜਲ ਵਿੱਚ ਐਂਟੀ ਓਕਸੀਡੈਂਟਸ (anti oxidants)  ਹੁੰਦੇ ਹਨ ਜਿਸ ਨਾਲ ਚਮੜੀ ਤੋਂ ਓਕਸੀਡੈਂਟਸ (oxidants) ਸਾਫ਼ ਹੁੰਦੇ ਹਨ ਅਤੇ ਚਿਹਰਾ ਗੋਰਾ ਅਤੇ ਨਿਖਾਰ ਭਰਿਆ ਲਗਦਾ ਹੈ।

Comments

Popular posts from this blog

स्‍किन की चमक बढ़ाने के लिए मनुका शहद से तैयार इन फेस पैक का करें प्रयोग

लम्बे घने और चमकदार बाल पाने का नेचुरल तरीका

पिंपल्स का नहीं रहेगा नामोनिशान, त्वचा के लिए 8 घरेलू समाधान