ਵਾਲਾਂ ਦੀ ਦੇਖ ਭਾਲ ਲਈ ਕਿਵੇਂ ਵਰਤੀਏ ਮੇਥੀ ਦੇ ਬੀਜ ?

ਜਿਸ ਤਰ੍ਹਾਂ ਸਾਡੀ ਸਿਹਤ ਅਤੇ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਵਾਲ ਵੀ ਸਾਡੇ ਸ਼ਰੀਰ ਦਾ ਬਹੁਤ ਮਹੱਤਵ ਪੂਰਨ ਹਿੱਸਾ ਹੁੰਦਾ ਹੈ ਅਤੇ ਵਾਲਾਂ ਦਾ ਧਿਆਨ ਰੱਖਣਾ  ਵੀ ਬਹੁਤ ਜ਼ਰੂਰੀ ਹੁੰਦਾ ਹੈ। ਮੇਥੀ ਦੇ ਬੀਜ (methi / fenugreek seeds) ਵਾਲਾਂ ਦੀ ਕਈ ਬਿਮਾਰੀਆਂ ਜਿਵੇਂ ਗੰਜਾਪਣ (baldness), ਵਾਲਾਂ ਦਾ ਟੁਟਣਾ ਅਤੇ ਝੜਨਾ (hair fall) , ਰੁੱਖੇ ਵਾਲ (dry hairs)  ਆਦਿ ਨੂੰ ਠੀਕ ਕਰਨ ਲਈ ਬਹੁਤ ਅਸਰਦਾਰ ਹੈ। ਪਰ ਸਾਨੂ ਆਪਣੇ ਵਾਲਾਂ ਦੀ ਕਿਸਮ (type of hair) ਦੇ ਅਨੁਸਾਰ ਇਸ ਦੇ ਇਲਾਜ਼ ਕਰਨ ਵਿਚ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਬਾਜ਼ਾਰ ਵਿਚ ਮਿਲਣ ਵਾਲੇ ਮਹਿੰਗੇ ਉਤਪਾਦ (treatment products) ਖਰੀਦ ਕੇ ਵਾਲਾਂ ਦਾ ਇਲਾਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਘਰ ਦੇ ਕੁਝ ਘੇਰਲੂ ਨੁਸਖੇ ਅਤੇ ਮੇਥੀ ਦੇ ਬੀਜ ਨਾਲ ਤੁਸੀਂ ਇਸ ਸੱਮਸਿਆ ਨੂੰ ਆਸਾਨੀ ਨਾਲ ਬਿਨਾ ਕਿਸੇ ਨੁਕਸਾਨ ਦੇ ਠੀਕ ਕਰ ਸਕਦੇ ਹੋ।

ਮੇਥੀ ਦੇ ਬੀਜ ਨੂੰ ਬਹੁਤ ਸਾਰੇ ਖਾਣ ਦੀਆਂ ਚੀਜ਼ਾਂ ਵਿਚ ਵਰਤਿਆ ਜਾਂਦਾ ਹੈ ਅਤੇ ਇਸ ਦੇ ਸਿਹਤ ਉਤੇ ਬਹੁਤ ਹੀ ਜਿਆਦਾ ਲਾਭ ਵੀ ਹੁੰਦਾ ਹੈ। ਮੇਥੀ ਦੇ ਪਤੇ ( ਦੇ ਪਰਾਂਠੇ ਬਹੁਤ ਜਿਆਦਾ ਬਣਾਏ ਜਾਂਦੇ ਹਨ। ਮੇਥੀ ਦੇ ਪਤੇ ਅਤੇ ਇਸ ਦੇ ਬੀਜ ਦੀ ਅਲਗ ਹੀ ਖੁਸ਼ਬੂ ਅਤੇ ਸਵਾਦ ਹੁੰਦਾ ਹੈ। ਮੇਥੀ ਦੇ ਦਾਣੇ ਜਾ ਬੀਜ , ਸਵਾਦ ਵਿਚ ਥੋੜੇ ਕੌੜੇ (ਜ਼ਰੂਰ ਹੁੰਦੇ ਹਨ ਪਰ ਇਸ ਨੂੰ ਹਲਕਾ ਭੁੰਨਣ (ਨਾਲ ਇਸ ਦਾ ਕੌੜਾਪਨ ਖਤਮ ਹੋ ਜਾਂਦਾ ਹੈ। ਮੇਥੀ ਦੇ ਵਿਚ ਕਈ ਬਿਮਾਰੀਆਂ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ।

ਮੇਥੀ ਦੇ ਬੀਜਾਂ ਵਿਚ ਹੇਠਾਂ ਦਿੱਤੇ ਸਭ ਗੁਣ ਮੌਜੂਦ ਹੁੰਦੇ ਹਨ ਜਿਵੇਂ (It contains)

ਪ੍ਰੋਟੀਨ (protiens) – ਇਸ ਦੀ ਮਾਤਰਾ ਜਿਆਦਾ ਹੋਣ ਕਰਕੇ ਸਿਰ ਦੇ ਗੰਜੇਪਣ ਦੀ ਬਿਮਾਰੀ (baldness) ਇਕ ਦਮ ਠੀਕ ਹੋ ਜਾਂਦੀ ਹੈ।
ਵਿਟਾਮਿਨ ਸੀ (vitamin C) – ਇਹ ਸ਼ਰੀਰ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਬਣਾ ਕੇ ਰੱਖਦਾ ਹੈ ਅਤੇ ਇਮੁਨਿਟੀ (increases immunity) ਵਧਾਉਂਦਾ ਹੈ।
ਲੋਹਾ (iron) – ਇਸ ਨਾਲ ਖੂਨ ਦੀਆਂ ਨਸਾਂ (blood vessels) ਨੂੰ ਤਾਕਤ ਮਿਲਦੀ ਹੈ ।
ਪੋਟਾਸ਼ਿਅਮ (potassium) – ਇਸ ਨਾਲ ਸਮੇਂ ਤੋਂ  ਪਹਿਲਾ  ਆਉਣ ਵਾਲੇ ਸਫੇਦ ਵਾਲਾਂ  (stops premature greying) ਨੂੰ ਰੋਕ ਲਗ ਜਾਂਦੀ ਹੈ ਅਤੇ ਵਾਲ ਮਜਬੂਤ ਹੁੰਦੇ ਹਨ।
ਨਿਕੋਟਿਨਿਕ ਐਸਿਡ ( nicotinic acid) – ਇਹ ਵਾਲਾਂ ਨੂੰ ਵਧਣ ਵਿਚ ਮਦਦ ਕਰਦਾ ਹੈ।
ਲੇਸਿਥਿਨ (lecithin) – ਇਸ ਨਾਲ ਵਾਲਾਂ ਦੀਆਂ ਜੜਾਂ (hair follicles) ਨੂੰ ਤਾਕਤ ਮਿਲਦੀ ਹੈ ਅਤੇ ਸਿਰ ਦੀ ਚਮੜੀ (scalp)  ਵੀ ਠੀਕ ਰਹਿੰਦੀ ਹੈ।
ਮੇਥੀ ਦੇ ਬੀਜਾਂ ਨਾਲ ਘਰੇਲੂ ਨੁਸਖੇ ਕਰਨਾ ਬਹੁਤ ਹੀ ਸਸਤਾ ਪੈਂਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਕਿਸੇ ਵੀ ਦੁਕਾਨ ਤੋਂ ਖਰੀਦ ਸਕਦੇ ਹਾਂ।

ਮੇਥੀ ਦੇ ਬੀਜਾਂ ਵਿਚ ਜਿਆਦਾ ਮਾਤਰਾ ਵਿਚ ਮੌਜੂਦ ਪ੍ਰੋਟੀਨ (protiens) , ਨਿਕੋਟਿਨਿਕ ਐਸਿਡ (nicotinc acid) ਅਤੇ ਲੇਸਿਥਿਨ (lecithin), ਵਾਲਾਂ ਦੀਆਂ ਜੜਾਂ ਨੂੰ ਮਜਬੂਤ ਕਰਨ ਵਿਚ ਅਤੇ ਵਾਲਾਂ ਨੂੰ ਤਾਕਤ (strengthens hair) ਦੇਣ ਵਿਚ ਬਹੁਤ ਫਾਇਦਾ ਕਰਦੇ ਹਨ। ਇਸ ਵਿਚ  ਵਾਲਾਂ ਨਾਲ ਜੁੜੀਆਂ ਹਰ ਬਿਮਾਰੀਆਂ (foliicle problems) ਨੂੰ ਠੀਕ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਦੇ ਵਿਚ ਐਂਟੀਸੀਡੇੰਟ (anticident hormone) ਨਾਮ ਦਾ ਹਾਰਮੋਨ ਹੁੰਦਾ ਹੈ ਜਿਸ ਨਾਲ ਨਵੀਂ ਜੜਾਂ ਬਣਦੀਆਂ ਹਨ ਅਤੇ ਵਾਲਾਂ ਦੇ ਉਗਣ ਦੀ ਗਤੀ (hair growth) ਵੀ ਤੇਜ਼ ਹੁੰਦੀ ਹੈ। ਇਸ ਵਿਚ ਕੁਦਰਤੀ ਟੌਨਿਕ (natural tonic) ਹੁੰਦਾ ਹੈ ਜੋ ਕਿ ਵਾਲਾਂ ਨੂੰ ਨਮੀ (moisturise) ਦਿੰਦਾ ਹੈ ਅਤੇ ਚਮਕ ਅਤੇ ਭਾਰੀਪਨ (bounce) ਲਿਆਉਂਦਾ ਹੈ। ਮੇਥੀ ਦੇ ਬੀਜ ਨੂੰ ਕਈ ਸਦੀਆਂ ਤੋਂ ਵਾਲਾਂ ਦੀ ਪਰੇਸ਼ਾਨੀ ਨੂੰ ਠੀਕ ਕਰਨ ਵਿਚ ਵਰਤਿਆ ਜਾ ਰਿਹਾ ਹੈ।

ਵਾਲਾਂ ਦੀ ਤੰਦਰੁਸਤੀ ਅਤੇ ਤੇਜ਼ ਲੰਬਾਈ ਲਈ ਮੇਥੀ ਦੇ ਬੀਜਾਂ ਨਾਲ ਕਰੋ ਘਰੇਲੂ ਨੁਸਖੇ (Remedies for healthy hair growth using fenugreek seeds)

ਇਸ ਨੁਸਖੇ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ 24 ਘੰਟੇ ਲਈ ਪਾਣੀ ਵਿਚ ਭਿਓ ਕੇ ਰੱਖੋ ਅਤੇ ਬਾਅਦ ਵਿਚ ਇਸ ਨੂੰ ਛਾਣ (strain) ਕੇ ਪਾਣੀ ਨੂੰ ਬੀਜਾਂ ਤੋਂ ਅਲਗ ਕਰ ਲਿਓ। ਛਾਨਣ ਤੋਂ ਬਾਅਦ ਵੀ ਘਟ ਤੋਂ ਘਟ 3 ਘੰਟੇ ਲਈ ਇਸ ਦੇ ਪਾਣੀ ਨੂੰ ਰੱਖੋ ਅਤੇ ਬਾਅਦ ਵਿਚ ਇਸ ਪਾਣੀ ਨੂੰ ਵਾਲਾਂ ਤੇ ਲਗਾ ਕੇ ਥੋੜੇ ਗੁਨਗੁਨੇ ਪਾਣੀ (luke warm water) ਨਾਲ ਵਾਲਾਂ ਨੂੰ ਧੋ ਲਿਓ। ਇਹ ਗੱਲ ਧਿਆਨ ਵਿਚ ਰੱਖੋ ਕਿ ਵਾਲਾਂ ਨੂੰ ਕਦੇ ਵੀ ਤੇਜ਼ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ। ਇਸ ਨੁਸਖੇ ਨੂੰ ਇਕ ਮਹੀਨੇ ਲਈ ਹਰ ਰੋਜ਼ ਕਰੋ ਅਤੇ ਫਰਕ ਤੁਹਾਨੂੰ ਦਿਖੇਗਾ। ਇਸ ਨਾਲ ਵਾਲਾਂ ਦਾ ਉਗਣਾ ਤੇਜ਼ ਹੋ ਜਾਂਦਾ ਹੀ ਅਤੇ ਵਾਲਾਂ ਵਿਚ ਭਾਰੀਪਨ ਆ ਜਾਂਦਾ ਹੈ।

ਮੇਥੀ ਦੇ ਬੀਜਾਂ ਦਾ ਮਾਸਕ (Hair mask for healthy hairs)

ਇਸ ਮਾਸਕ ਨੂੰ ਤਿਆਰ ਕਰਨ ਲਈ ਮੇਥੀ ਦੇ ਬੀਜਾਂ ਦਾ ਪੇਸਟ ਅਤੇ ਨਾਰੀਅਲ ਦਾ ਦੁੱਧ (coconut milk) ਚੰਗੀ ਤਰ੍ਹਾਂ ਮਿਲਾ ਲਿਓ ਅਤੇ ਫਿਰ ਆਪਣੇ ਸਿਰ ਦੀ ਚਮੜੀ (scalp) ਤੇ ਅਤੇ ਵਾਲਾਂ ਉਤੇ ਲਗਾ ਕੇ 1ਘੰਟੇ ਲਈ ਛੱਡ ਦੀਓ। ਬਾਅਦ ਵਿਚ ਵਾਲਾਂ ਨੂੰ ਧੋ ਜੇ ਚੰਗੀ ਤਰ੍ਹਾਂ ਸਾਫ ਕਰ ਲਿਓ।

ਵਾਲਾਂ ਨੂੰ ਝੜਨ ਤੋਂ ਰੋਕਣ ਲਈ ਘਰੇਲੂ ਨੁਸਖਾ (Home made remedy using methi seeds to cure hair loss)

ਇਸ ਨੁਸਖੇ ਨੂੰ ਕਰਨ ਲਈ 2 ਚਮਚ ਮੇਥੀ ਦੇ ਬੀਜ (methi seeds) ਲੈ ਕੇ ਚੰਗੀ ਤਰ੍ਹਾਂ ਪੀਸ ਲਿਓ ਅਤੇ ਉਸ ਦਾ ਪਾਊਡਰ ਬਣਾ ਲਿਓ। ਇਸ ਪਾਊਡਰ ਨੂੰ ਇਕ ਕਟੋਰੇ (bowl) ਵਿਚ ਲੈ ਲਿਓ ਅਤੇ ਉਸ ਵਿਚ 1 ਚਮਚ ਨਾਰੀਅਲ ਦਾ ਤੇਲ (coconut oil) ਜਾਂ ਜੈਤੂਨ ਦਾ ਤੇਲ (olive oil) ਮਿਲਾ ਲਿਓ। ਇਨਾ ਨੂੰ ਮਿਲਾ ਕੇ ਇਸ ਪੇਸਟ ਨੂੰ ਆਪਣੇ ਵਾਲਾਂ ਵਿਚ ਲਗਾ ਕੇ 10 ਮਿੰਟ ਤਕ ਰੱਖੋ। ਜਦ ਇਹ ਸੁੱਕ ਜਾਵੇ ਤਾ ਵਾਲਾਂ ਨੂੰ ਸ਼ੈਮਪੂ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਓ।
ਵਾਲਾਂ ਦੀ ਰੂਸੀ ਦੂਰ ਕਰਨ ਲਈ ਮੇਥੀ ਦੇ ਬੀਜਾਂ ਦਾ ਨੁਸਖਾ (For dandruff free hair use methi seeds as a great remedy)

ਇਸ ਨੁਸਖੇ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿਚ ਭਿਓ ਕੇ ਰੱਖੋ (soak) ਅਤੇ ਅਗਲੇ ਦਿਨ ਇਨ੍ਹਾਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਿਓ। ਇਸ ਪੇਸਟ ਨੂੰ ਇਕ ਕਟੋਰੇ ਵਿਚ ਪਾ ਕੇ ਉਸ ਵਿਚ 1 ਚਮਚ ਨਿੰਬੂ ਦੇ ਜੂਸ (lemon juice) ਦਾ ਮਿਲਾ ਲਿਓ। ਇਸ ਨੂੰ ਚੰਗੀ ਤਰ੍ਹਾਂ ਵਾਲਾਂ ਦੀਆਂ ਜੜਾਂ ਵਿੱਚ ਲਗਾ ਕੇ 10 ਮਿੰਟ ਲਈ ਰੱਖੋ। ਇਸ ਨੂੰ ਲਗਾਤਾਰ ਲਗਾਉਣ ਨਾਲ ਵਾਲਾਂ ਦੀ ਰੂਸੀ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
ਵਾਲਾਂ ਨੂੰ ਖੂਬਸੂਰਤ, ਚਮਕਦਾਰ ਅਤੇ ਮਜਬੂਤ ਬਣਾਉਣ ਲਈ ਘਰੇਲੂ ਨੁਸਖੇ (Methi seeds For voluminous, glossy and nutritious hair)

ਇਸ ਨੁਸਖੇ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪੇਸਟ ਬਣਾਓ ਅਤੇ ਉਸ ਵਿਚ ਥੋੜਾ ਨਾਰੀਅਲ ਦਾ ਦੁੱਧ (coconut milk) ਮਿਲਾ ਲਿਓ। ਇਸ ਘੋਲ ਨੂੰ ਆਪਣੇ ਵਾਲਾਂ ਦੀ ਚਮੜੀ (hair scalp) ਉਤੇ ਮਲੋ ਅਤੇ ਤਕਰੀਬਨ ਇਕ ਘੰਟੇ ਲਈ ਲਗਾ ਕੇ ਰੱਖੋ। ਬਾਅਦ ਵਿਚ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਓ।

ਮੇਥੀ ਦਾ ਫੇਸ਼ੀਅਲ ਸਕਰਬ ਬਣਾਏ ਚਿਹਰੇ ਨੂੰ ਖੂਬਸੂਰਤ (Home made facial scrub of methi)

ਇਸ ਨੂੰ ਬਣਾਉਣ ਲਈ ਥੋੜੇ ਭਿੱਜੇ ਹੋਏ (soaked overnight) ਮੇਥੀ ਦੇ ਬੀਜ ਅਤੇ ਦਹੀਂ (yogurt) ਲੈ ਲਿਓ ਅਤੇ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਿਓ। ਇਨਾ ਦੋਹਾਂ ਦੀ ਮਾਤਰਾ 2:1 ਦੀ ਲੈਣੀ ਹੈ। ਇਸ ਨੂੰ ਦਰਦਰਾ (rough) ਪੀਸ ਕੇ ਪੇਸਟ ਬਣਾ ਲਿਓ। ਜੇਕਰ ਇਸ ਦਾ ਪੇਸਟ ਬਹੁਤ ਮਹੀਨ (smooth and fine paste) ਬਣ ਗਿਆ ਹੈ ਤਾਂ ਉਸ ਵਿਚ ਥੋੜਾ ਮੇਥੀ ਦਾ ਪਾਊਡਰ ਪਾ ਕੇ ਮਿਲਾ ਲਿਓ। ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਉਤੇ ਲਗਾ ਕੇ ਹੌਲੀ ਹੌਲੀ ਮਲੋ। ਇਸ ਸਕ੍ਰਬ (scrub) ਨਾਲ ਚਿਹਰੇ ਦੀ ਚਮੜੀ ਤੋਂ ਸਾਰੇ ਮਰੇ ਹੋਏ ਸੈੱਲਜ਼ (removes dead cells) ਉਤਰ ਜਾਂਦੇ ਹਨ ਅਤੇ ਚਿਹਰੇ ਉਤੇ ਰੌਣਕ ਅਤੇ ਨਿਖਾਰ ਆਉਂਦਾ ਹੈ।
ਮੇਥੀ ਦੇ ਬੀਜਾਂ ਨਾਲ ਕਰੋ ਮੁਹਾਸੇ ਦਾ ਕੁਦਰਤੀ ਇਲਾਜ਼ (Methi seed as a natural remedy to cure pimples)

ਇਸ ਘਰੇਲੂ ਨੁਸਖੇ ਨਾਲ ਚਿਹਰੇ ਦੇ ਮੁਹਾਸੇ ਅਤੇ ਉਨ੍ਹਾਂ ਦੇ ਦਾਗ ਅਤੇ ਧੱਬੇ (dark spots) ਸਭ ਠੀਕ ਹੋ ਜਾਂਦੇ ਹਨ। ਇਸ ਨੁਸਖੇ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਪਾਣੀ ਵਿਚ ਭਿਓ ਕੇ ਰਾਤ ਭਰ ਰੱਖੋ  ਅਤੇ ਅਗਲੇ ਦਿਨ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਿਓ। ਇਸ ਪੇਸਟ ਨੂੰ ਉਂਗਲੀ (fingertip) ਦੇ ਨਾਲ ਆਪਣੇ ਮੁਹਾਸੇ ਦੇ ਉਤੇ ਲਗਾਓ। 10 – 12 ਮਿੰਟ ਲਈ ਲਗਾ ਰਹਿਣ ਦੀਓ ਤਾਂ ਕਿ ਇਹ ਪੇਸਟ ਚੰਗੀ ਤਰ੍ਹਾਂ ਸੁੱਕ ਜਾਵੇ। ਬਾਅਦ ਵਿਚ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲਿਓ। ਇਸ ਨੁਸਖੇ ਨੂੰ ਹਰ 3 ਦਿਨ ਬਾਅਦ ਲੱਗਭੱਗ 45 ਦਿਨਾਂ ਲਈ ਕਰਨ ਨਾਲ ਚਿਹਰੇ ਦੇ ਸਾਰੇ ਮੁਹਾਸੇ (pimples) ਇਕ ਦਮ ਠੀਕ ਹੋ ਜਾਣਗੇ।

ਚਿਹਰੇ ਲਈ ਬਣਾਓ ਕਲਿੰਜ਼ਰ ਮੇਥੀ ਦੇ ਬੀਜਾਂ ਦਾ (Skin tone cleansing method using methi seeds)

ਇਸ ਲਈ 2 ਚਮਚ ਮੇਥੀ ਦੇ ਬੀਜ ਦੇ ਲੈ ਲਿਓ ਅਤੇ 3 ਗਿਲਾਸ ਪਾਣੀ ਦੇ ਵਿਚ ਇਸ ਨੂੰ ਘਟ ਤੋਂ ਘਟ 10 ਮਿੰਟ ਲਈ ਉਬਾਲ ਲਿਓ। ਜਦ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਛਾਣ (strain) ਕੇ ਪਾਣੀ ਨੂੰ ਬੀਜਾਂ ਤੋਂ ਅਲਗ ਕਰ ਲਿਓ। ਇਸ ਪਾਣੀ ਨੂੰ ਚਿਹਰੇ ਨੂੰ ਸਾਫ ਕਰਨ ਲਈ ਲਗਾਓ। ਇਸ ਪਾਣੀ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ ਅਤੇ ਚਿਹਤੇ ਉਤੇ ਰੌਣਕ ਅਤੇ ਨਿਖਾਰ ਆਉਂਦਾ ਹੈ।

ਮੇਥੀ ਦੇ ਬੀਜਾਂ ਦੇ ਗੁਣ ਅਤੇ ਫਾਇਦੇ (Tips or benefits of using methi seeds)

ਜਲੇ ਹੋਏ ਦੇ ਨਿਸ਼ਾਨ ਠੀਕ ਕਰਨ ਵਿਚ ਅਸਰਦਾਰ ਹੈ ਮੇਥੀ ਦੇ ਬੀਜ (Methi seeds to fade burn marks from the skin) – ਚਮੜੀ ਉਤੇ ਜਲੇ ਹੋਏ ਦੇ ਨਿਸ਼ਾਨ (burn marks) ਠੀਕ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਮੇਥੀ ਇਕ ਅਜਿਹਾ ਘਰੇਲੂ ਨੁਸਖਾ ਹੈ ਜਿਸ ਨਾਲ ਥੋੜੇ ਹੀ ਸਮੇ ਵਿਚ ਜਲੇ ਹੋਏ ਦੇ ਨਿਸ਼ਾਨ ਚਮੜੀ ਤੋਂ ਦੂਰ ਹੋ ਜਾਂਦੇ ਹਨ। ਇਸ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਪਾਣੀ ਵਿਚ ਪਾ ਕੇ ਰਾਤ ਭਰ ਭਿਓ ਕੇ ਰੱਖੋ ਅਤੇ ਅਗਲੇ ਦਿਨ ਮਿਕਸੀ (mixer grinder) ਵਿਚ ਪੀਸ ਕੇ ਇਸ ਦਾ ਪੇਸਟ ਤਿਆਰ ਕਰ ਲਿਓ। ਇਸ ਨੂੰ ਜਲੇ ਹੋਏ ਨਿਸ਼ਾਨ ਉਤੇ ਲਗਾ ਕੇ ਸੁੱਕਣ ਦੀਓ। ਜਦ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਉਸ ਹਿਸੇ ਨੂੰ ਪਾਣੀ ਨਾਲ ਧੋ ਕੇ ਸਾਫ ਕਰ ਲਿਓ। ਇਸ ਨੂੰ ਲਗਾਤਾਰ ਕਰਨ ਨਾਲ ਨਿਸ਼ਾਨ ਫਿਕੇ (fade) ਹੋਣ ਲਗ ਜਾਣਗੇ ਅਤੇ ਫਿਰ ਇਕ ਦਮ ਠੀਕ ਹੋ ਜਾਣਗੇ।
ਮੇਥੀ ਦੇ ਬੀਜਾਂ ਨੂੰ ਖਾਣ ਨਾਲ ਸ਼ਰੀਰ ਦੀ ਥਕਾਵਟ (fatigue) ਅਤੇ ਪਿੱਠ ਦਾ ਦਰਦ (backpain) ਬਿਲਕੁਲ ਠੀਕ ਹੋ ਜਾਂਦਾ ਹੈ । ਇਸ ਲਈ ਤੁਸੀਂ ਹਰ ਰੋਜ਼ 1 ਚਮਚ ਮੇਥੀ ਦੇ ਬੀਜਾਂ ਦਾ ਖਾਓ ਅਤੇ ਫਰਕ ਦੇਖੋ।
ਮੇਥੀ ਦੇ ਬੀਜਾਂ ਨਾਲ ਲਿਆਓ ਚਿਹਰੇ ਉਤੇ ਨਿਕਾਰ ਅਤੇ ਗੋਰਾਪਨ ਕੁਦਰਤੀ (Methi seeds used as a natural remedy for Skin shine and brightness) – ਇਸ ਨੁਸਖੇ ਨੂੰ ਤਿਆਰ ਕਰਨ ਲਈ 250 ਗ੍ਰਾਮ ਹਰੀ ਦਾਲ (green gram) ਲੈ ਲਿਓ ਅਤੇ 200 ਗ੍ਰਾਮ ਮੇਥੀ ਦੇ ਬੀਜ ਲੈ ਲਿਓ। ਇਨਾ ਦੋਹਾਂ ਨੂੰ ਪੀਸ ਲਿਓ। 2 ਚਮਚ ਇਸ ਪਾਊਡਰ ਦਾ ਲੈ ਕੇ ਉਸ ਵਿਚ ਕੁਝ ਬੂੰਦਾਂ ਗੁਲਾਬ ਜਲ (rose water) ਦੀ ਮਿਲਾ ਕੇ ਪੈਕ ਬਣਾ ਲਿਓਂ ਤੇ ਇਸ ਨੂੰ ਪੂਰੇ ਚਿਹਰੇ, ਗਰਦਨ, ਹੱਥਾਂ ਅਤੇ ਪੈਰਾਂ  ਤੇ ਲਗਾ ਲਿਓ। ਇਸ ਨਾਲ ਚਿਹਰੇ ਤੇ ਨਿਖਾਰ ਅਤੇ ਰੌਣਕ ਆਉਂਦੀ ਹੈ। ਜਿਆਦਾ ਵਧੀਆਂ ਅਸਰ ਦੇਖਣ ਲਈ ਤੁਸੀਂ ਇਸ ਪੈਕ ਵਿਚ ਹਲਦੀ ਦਾ ਪਾਊਡਰ ਵੀ ਮਿਲਾ ਸਕਦੇ ਹੋ।
ਸਮੇ ਤੋਂ ਪਹਿਲਾ ਸਫੇਦ ਵੱਲ ਆਉਣ ਤੋਂ ਰੋਕਣ ਲਈ ਮੇਥੀ ਦੇ ਬੀਜ ਬਹੁਤ ਅਸਰਦਾਰ (Methi seeds for preventing premature graying) – ਇਸ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲੋ ਅਤੇ ਇਸ ਵਿਚ ਥੋੜਾ ਨਾਰੀਅਲ ਦਾ ਤੇਲ (coconut oil) ਮਿਲਾ ਕੇ ਸਿਰ ਤੇ ਮਾਲਿਸ਼ ਕਰੋ ਅਤੇ ਰਾਤ ਭਰ ਰੱਖੋ। ਅਗਲੇ ਦਿਨ ਠੰਡੇ ਪਾਣੀ ਨਾਲ ਧੋ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਓ।
ਵਾਲਾਂ ਲਈ ਮੇਥੀ ਦਾ ਕੰਡੀਸ਼ਨਰ (Home made Hair conditioner made of methi seeds to get shiny hairs)
ਇਸ ਕੰਡੀਸ਼ਨਰ ਨੂੰ ਤਿਆਰ ਕਰਨ ਲਈ 8-10 ਗ੍ਰਾਮ ਮੇਥੀ ਦੇ ਬੀਜ ਲੈ ਲਿਓ ਅਤੇ ਉਸ ਨੂੰ ਰਾਤ ਭਰ ਲਈ ਪਾਣੀ ਵਿਚ ਭਿਓ ਕੇ ਰੱਖੋ। ਅਗਲੇ ਦਿਨ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਿਓ। ਇਸ ਨੂੰ ਆਪਣੇ ਸਿਰ ਦੀ ਚਮੜੀ ਅਤੇ ਵਾਲਾਂ ਉਤੇ ਲਗਾ ਕੇ 30 ਮਿੰਟ ਲਈ ਰੱਖੋ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਿਓ। ਇਹ ਮਾਸਕ ਵਾਲਾਂ ਦਾ ਕੰਡੀਸ਼ਨਰ (conditioner) ਦਾ ਕੰਮ ਕਰਦਾ ਹੈ ਅਤੇ ਵਾਲਾਂ ਨੂੰ ਚਮਕ ਦਿੰਦਾ ਹੈ।

ਵਾਲਾਂ ਨਾਲ ਜੁੜੀ ਸਮਸਿਆ ਨੂੰ ਮੇਥੀ ਦੇ ਬੀਜਾਂ ਨਾਲ ਠੀਕ ਕਰਨ ਦੇ ਤਰੀਕੇ  (Ways to use fenugreek seeds/ methi seeds for hair problems)

ਮੇਥੀ ਦੇ ਬੀਜਾਂ ਨਾਲ ਕਰਲੋ ਰੂਸੀ ਨੂੰ ਦੂਰ ਕਰਨ ਦਾ ਘਰੇਲੂ ਇਲਾਜ਼ (Fenugreek seeds as a remedy to prevent  dandruff)

ਮੇਥੀ ਦੇ ਬੀਜ ਅਤੇ ਦਹੀਂ ਨਾਲ ਦੂਰ ਕਰੋ ਵਾਲਾਂ ਦੀ ਰੂਸੀ  (Fenugreek and curd remedy to get rid of dandruff) – ਅੱਜਕੱਲ  ਬਹੁਤ ਸਾਰੇ ਲੋਕਾਂ ਨੂੰ ਵਾਲਾਂ ਵਿਚ ਰੂਸੀ ਹੋਣ ਦੀ ਪਰੇਸ਼ਾਨੀ ਹੈ। ਇਸ ਨੂੰ ਠੀਕ ਕਰਨ ਲਈ ਸਭ ਤੋਂ ਆਸਾਂ ਤਰੀਕਾ ਹੈ ਘਰ ਦੇ ਨੁਸਖੇ ਨਾਲ ਇਲਾਜ਼ ਕਰਨਾ। ਰੂਸੀ (dandruff) ਨੂੰ ਦੂਰ ਕਰਨ ਲਈ ਤੁਹਾਨੂੰ ਚਾਹੀਦਾ ਹੈ ਦਹੀਂ (yogurt) ਅਤੇ ਮੇਥੀ ਦੇ ਬੀਜ । ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਕਟੋਰੇ (bowl)  ਵਿਚ 3-4 ਚਮਚ ਦਹੀਂ ਦੇ ਅਤੇ 2 ਚਮਚ ਮੇਥੀ ਦੇ ਬੀਜਾਂ ਦੇ ਪਾ ਕੇ ਮਿਲਾ ਲਿਓ। ਇਸ ਘੋਲ ਨੂੰ ਰਾਤ ਭਰ ਭਿਓ ਕੇ ਰੱਖੋ (soak overnight) ਅਤੇ ਅਗਲੇ ਦਿਨ ਮੇਥੀ ਦੇ ਬੀਜ ਦਹੀਂ ਵਿਚ ਕਾਫੀ ਨਰਮ ਹੋ ਗਏ ਹਨ । ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਤਿਆਰ ਕਰੋ ਅਤੇ ਆਪਣੇ ਸਿਰ ਦੀ ਚਮੜੀ (scalp) ਅਤੇ ਵਾਲਾਂ ਉਤੇ ਲਗਾਓ।

ਮੇਥੀ ਦੇ ਬੀਜ ਨਾਲ ਰੋਕੋ ਵਾਲਾਂ ਨੂੰ ਝੜਨੇ ਤੋਂ (Home made remedy using Fenugreek seeds to control hair fall naturally)

ਐਲੋਵੇਰਾ ਅਤੇ ਮੇਥੀ ਦੇ ਬੀਜ ਨਾਲ ਕਰੋ ਵਾਲਾਂ ਨੂੰ ਝੜਨ ਤੋਂ ਰੋਕਣ ਦਾ ਦੇਸੀ ਇਲਾਜ਼  (Aloe Vera and Methi seeds as a remedy to prevent hair fall) – ਵਾਲਾਂ ਨੂੰ ਝੜਨੇ ਤੋਂ ਰੋਕਣ ਦਾ ਘਰੇਲੂ ਨੁਸਖਾ ਹੈ ਮੇਥੀ ਦੇ ਬੀਜਾਂ ਨੂੰ ਐਲੋ ਵੇਰਾ (aloe vera) ਨਾਲ ਮਿਲਾ ਕੇ ਲਗਾਉਣਾ। ਜਿਵੇਂ ਕਿ ਤੁਸੀਂ ਪਹਿਲੇ ਨੁਸਖੇ ਵਿਚ ਕੀਤਾ ਹੈ, 2-3 ਚਮਚ ਮੇਥੀ ਦੇ ਬੀਜਾਂ ਦੇ ਲੈ ਕੇ ਰਾਤ ਭਰ ਭਿਓ ਕੇ ਰੱਖੋ ਅਤੇ ਅਗਲੇ ਦਿਨ ਇਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਿਓ। ਫਿਰ 2-3 ਪਤੇ ਐਲੋ ਵੀ ਦੇ ਕੇ ਉਸ ਨੂੰ ਵਿਚਕਾਰ (cut from midddle) ਤੋਂ ਕਟੋ। ਉਸ ਵਿੱਚੋ ਗੁਦਾ ਵਾਂਗ ਜੇਲ (gel) ਨੂੰ ਕੱਢ ਕੇ ਪੀਸੇ  ਹੋਏ ਮੇਥੀ ਦੇ ਪੇਸਟ ਵਿਚ ਮਿਲਾ ਦਵੋ। ਇਸ ਪੇਸਟ ਨੂੰ ਆਪਣੇ ਵਾਲਾਂ ਦੀ ਚਮੜੀ (scalp) ਅਤੇ ਪੂਰੇ ਵਾਲਾਂ ਉਤੇ ਚੰਗੀ ਤਰ੍ਹਾਂ ਲਗਾ ਲਿਓ। ਇਸ ਨੂੰ 30 ਮਿੰਟ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਵਾਲਾਂ ਨੂੰ ਸਾਫ ਕਰ ਲਿਓ।

ਮੇਥੀ ਦੇ ਬੀਜਾਂ ਨਾਲ ਪਾਓ ਤੇਲ ਨੂੰ ਆਉਣ ਤੋਂ ਰੋਕ ਕੁਦਰਤੀ (Use Fenugreek seeds to as a remedy to control excess oil on the scalp and hairs)

ਸੇਬ ਦਾ ਸਿਰਕਾ ਅਤੇ ਮੇਥੀ ਦੇ ਬੀਜ ਨਾਲ ਕਰੋ ਘਰੇਲੂ ਇਲਾਜ਼ (Apple cider vinegar with Fenugreek seeds to remove excess oil from hairs) – ਸੇਬ ਦਾ ਸਿਰਕਾ ਥੋੜਾ ਤੇਜਾਬੀ / ਅਸੀਡੀਕ (acidic property) ਗੁਣ ਵਾਲਾ ਹੁੰਦਾ ਹੈ ,ਇਸ ਲਈ ਇਸ ਵਿਚ ਚਮੜੀ ਤੋਂ ਜਿਆਦਾ ਤੇਲ ਨੂੰ ਸੌਕਣ (absorbs excess oil) ਦੀ ਤਾਕਤ ਹੁੰਦੀ ਹੈ।  ਜੇਕਰ ਸੇਬ ਦੇ ਸਿਰਕੇ ਨਾਲ ਮੇਥੀ ਦੇ ਬੀਜ ਵੀ ਮਿਲ ਜਾਣ ਤਾ ਇਹ ਬਹੁਤ ਜਿਆਦਾ ਅਸਰ ਦਿਖਾਉਂਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਮੇਥੀ ਦੇ ਬੀਜਾਂ ਨੂੰ ਪਾਣੀ ਵਿਚ ਰਾਤ ਭਰ ਭਿਓ ਕੇ ਰੱਖੋ (soak overnight) ਅਤੇ ਅਗਲੇ ਦਿਨ ਇਸ ਨੂੰ  ਚੰਗੀ ਤਰ੍ਹਾਂ ਪੀਸ ਲਿਓ। ਇਸ ਪੇਸਟ ਨੂੰ 2 ਚਮਚ  ਸੇਬ ਦੇ ਸਿਰਕੇ (apple cider vinegar) ਵਿਚ  ਮਿਲਾ ਕੇ ਘੋਲ ਲਿਓ। ਫਿਰ ਥੋੜਾ ਜਿਹਾ ਪਾਣੀ ਹੋਰ ਮਿਲਾ ਲਿਓ ਤਾਕਿ ਇਹ ਘੋਲ ਜਿਆਦਾ ਤੇਜ (strong) ਨਾ ਹੋ ਜਾਵੇ। ਇਸ ਨਾਲ ਆਪਣੇ ਵਾਲਾਂ ਨੂੰ ਧੋ ਲਿਓ । ਇਹ ਨੁਸਖਾ ਵਾਲਾਂ ਵਿਚ ਆਉਣ ਵਾਲਾ ਤੇਲ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੰਦਾ ਹੈ।

ਸਿਰ ਦੀ ਚਮੜੀ ਨੂੰ ਨਮੀ ਦੇਣ ਲਈ ਅਤੇ ਤੇਲ ਦੇ ਬਣਨ ਲਈ ਘਰੇਲੂ ਨੁਸਖਾ (Remedy to develop excess oil over the scalp)

ਕਾਲੀ ਚਾਹ ਅਤੇ ਮੇਥੀ ਦੇ ਨਾਲ ਕਰੋ ਕੁਦਰਤੀ ਇਲਾਜ਼ (Black tea and fenugreek seeds as a natural treatment of excess oil secretion) – ਸਿਰ ਤੋਂ ਅਣਚਾਹੇ ਤੇਲ ਨੂੰ ਉਤਾਰਨ ਦੇ ਨੁਸਖੇ ਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ  ਹੈ ਕਿ ਤੇਲ ਨੂੰ ਬਣਨ ਤੋਂ ਕਿਵੇਂ ਰੋਕਿਆ ਹੈ ਸਕਦਾ ਹੈ। ਕਾਲੀ ਚਾਹ ਦੇ ਵਿਚ ਟੈਨਿਕ ਐਸਿਡ (tannic acid) ਹੁੰਦਾ ਹੈ ਜੋ ਕਿ ਸਿਰ ਦੀ ਚਮੜੀ ਉਤੇ ਤੇਲ ਬਣਨ ਤੋਂ ਰੋਕਦਾ ਹੈ। ਇਸ ਨੁਸਖੇ ਨੂੰ ਕਰਨ ਲਈ ਤੁਹਾਨੂੰ ਕਾਲੀ ਚਾਹ ( black tea) ਅਤੇ ਉਸ ਵਿਚ ਮੇਥੀ ਦੇ ਬੀਜ ਨੂੰ ਉਬਾਲ ਕੇ ਉਸ ਦਾ ਪਾਣੀ ਮਿਲਾ ਦੀਓ। ਇਸ ਤਿਆਰ ਕੀਤੇ ਹੋਏ ਪਾਣੀ ਨਾਲ ਆਪਣੇ ਸਿਰ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਣ ਨਾਲ ਬਹੁਤ ਫਰਕ ਪੈਂਦਾ ਹੈ।

ਵਾਲਾਂ ਨੂੰ ਸਮੇ ਤੋਂ ਪਹਿਲਾ ਸਫੇਦ ਹੋਣ ਤੋਂ ਰੋਕਦਾ ਹੈ ਮੇਥੀ ਦੇ ਬੀਜ  (Natural Remedy for premature graying of hair)

ਮੇਥੀ ਦੇ ਬੀਜ ਅਤੇ ਕੜੀ ਪਤੇ ਨਾਲ ਕਰੋ ਕੁਦਰਤੀ ਇਲਾਜ਼ (Fenugreek seeds with curry leave as a natural treatment to prevent premature greying of hairs) – ਤੁਸੀਂ ਕੜੀ ਪਤੇ (curry leaves) ਦੇ ਗੁਣਾ ਅਤੇ ਫਾਇਦੇ ਬਾਰੇ ਬਹੁਤ ਸੁਣਿਆ ਹੋਵੇਗਾ। ਪਰ ਕਿ ਤੁਸੀਂ ਇਹ ਜਾਣਦੇ ਹੋ ਕਿ ਇਸ ਨਾਲ ਵਾਲਾਂ ਦੀ ਕਈ ਸਮਸਿਆ ਠੀਕ ਹੁੰਦੀ ਹੈ? ਇਹ ਅਜਮਾਇਆ ਹੋਇਆ ਨੁਸਖਾ ਹੈ ਜਿਸ ਵਿਚ ਮੇਥੀ ਦੇ ਬੀਜ ਅਤੇ ਕੜੀ ਪਤੇ ਨੂੰ ਮਿਲਾ ਕੇ ਲਗਾਉਣ ਨਾਲ ਸਮੇ ਤੋਂ ਪਹਿਲਾ ਸਫੇਦ ਵਾਲ (premature graying of hairs) ਆਉਣ ਤੋਂ ਰੁਕ ਜਾਂਦੇ ਹਨ। ਕੜੀ ਪਤੇ ਵਿਚ ਵਿਟਾਮਿਨ ਬੀ (vitamin B) ਹੁੰਦਾ ਹੈ ਜੋ ਕਿ ਵਾਲਾਂ ਨੂੰ ਤਾਕਤ ਦਿੰਦਾ ਹੈ ਅਤੇ ਉਸ ਨੂੰ ਸਫੇਦ ਹੋਣ ਤੋਂ ਵੀ ਰੋਕਦਾ ਹੈ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਕੜੀ ਪਤੇ ਨੂੰ ਚੰਗੀ ਤਰ੍ਹਾਂ ਉਬਾਲ ਲਿਓ ਅਤੇ ਫਿਰ ਪੀਸ ਕੇ ਪੇਸਟ ਤਿਆਰ ਕਰ ਲੋ। ਮੇਥੀ ਦੇ ਬੀਜਾਂ ਨੂੰ ਵੀ ਭਿਓ ਕੇ ਰੱਖੋ ਅਤੇ ਇਨ੍ਹਾਂ ਭੀਜੈ ਹੋਏ ਬੀਜਾਂ ਨੂੰ ਵੀ ਪੀਸ ਕੇ ਉਸ ਦਾ ਪੇਸਟ ਤਿਆਰ ਕਰ ਲਿਓ। ਇਨ੍ਹਾਂ ਦੋਨਾਂ ਨੂੰ ਮਿਲਾ ਕੇ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜਾਂ (hair roots) ਉਤੇ ਲਗਾਓ ਅਤੇ 30 ਮਿੰਟ ਤਕ ਰੱਖੋ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਵਾਲਾਂ ਨੂੰ  ਸਾਫ਼ ਕਰ ਲਿਓ।

ਆਮਲਾ ਅਤੇ ਮੇਥੀ ਦੇ ਬੀਜ ਨਾਲ ਇਲਾਜ਼ ਰੋਕੇ  ਵਾਲਾਂ ਨੂੰ ਸਫੇਦ ਹੋਣ ਤੋਂ (Fenugreek seeds with Amla as a natural remedy to cure premature ageing of hairs and provides strength)

ਆਮਲਾ ਅਤੇ ਮੇਥੀ ਦੇ ਬੀਜ ਇਕ ਅਚੂਕ ਨੁਸਖਾ ਹੈ ਜੋ ਕਿ ਸਮੇ ਤੋਂ ਪਹਿਲਾ ਸਫੇਦ ਵਾਲ (premature ageingof hairs) ਆਉਣ ਤੋਂ ਰੋਕਦਾ ਹੈ। ਆਮਲਾ (amla/ indian goose berry) ਬਹੁਤ ਹੀ ਜਿਆਦਾ ਗੁਣਾ ਵਾਲਾ ਉਂਦਾ ਹੈ ਅਤੇ ਵਾਲਾਂ ਲਈ ਬਹੁਤ ਹੀ ਫਾਇਦਾ ਕਰਦਾ ਹੈ। ਇਨ੍ਹਾਂ ਵਿਚ ਵਿਟਾਮਿਨ ਏ (Vitamin A) ਅਤੇ ਵਿਟਾਮਿਨ ਸੀ (vitamin C) ਹੁੰਦਾ ਹੈ ਜੋ ਕਿ ਵਾਲਾਂ ਨੂੰ ਮਜਬੂਤੀ ਦਿੰਦਾ ਹੈ ਅਤੇ ਉਨ੍ਹਾਂ ਨੂੰ ਟੂਟਨੇ ਅਤੇ ਝੜਨੇ (hair fall) ਤੋਂ ਵੀ ਰੋਕਦਾ ਹੈ।

Comments

Popular posts from this blog

स्‍किन की चमक बढ़ाने के लिए मनुका शहद से तैयार इन फेस पैक का करें प्रयोग

लम्बे घने और चमकदार बाल पाने का नेचुरल तरीका

पिंपल्स का नहीं रहेगा नामोनिशान, त्वचा के लिए 8 घरेलू समाधान